ਨਾਭਾ ’ਚ ਉੱਘੇ ਮਿਊਜ਼ਿਕ ਪ੍ਰੋਡਿਊਸਰ ’ਤੇ ਕਾਤਲਾਨਾ ਹਮਲਾ, ਹਾਲਤ ਗੰਭੀਰ (ਵੀਡੀਓ)

8/27/2019 12:29:27 PM

ਜਲੰਧਰ (ਰਾਹੁਲ) — ਪੰਜਾਬੀ ਫਿਲਮ ਮਿਊਜ਼ਿਕ ਇੰਡਸਟਰੀ ’ਚ ਕੰਮ ਕਰ ਰਹੇ ਗੁਰਪ੍ਰੀਤ ਸਿੰਘ ਉਰਫ ਵਿੱਕੀ ਮੋਦੀ ’ਤੇ ਸੈਰ ਕਰਦੇ ਸਮੇਂ ਸੰਜੇ ਢੀਂਗਰਾ ਨਾਂ ਦੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਵਿੱਕੀ ਮੋਦੀ ਦੀ ਹਾਲਤ ਖਰਾਬ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ, ਉਨ੍ਹਾਂ ਦੀ ਛਾਤੀ ’ਚ ਡੂੰਘਾ ਜ਼ਖਮ ਹੋ ਗਿਆ ਹੈ, ਜੋ ਕਿ ਸਕੈਨ ਕਰਨ ਤੋਂ ਬਾਅਦ ਪਤਾ ਲੱਗਾ। ਇਸ ਘਟਨਾ ਨਾਲ ਪੂਰੇ ਸ਼ਹਿਰ ’ਚ ਸਨਸਨੀ ਫੈਲ ਗਈ ਹੈ। 

PunjabKesari

ਦੱਸ ਦਈਏ ਕਿ ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਹੈ, ‘‘ਸੰਜੇ ਢੀਂਗਰਾ ਦਾ ਆਪਣੀ ਪਤਨੀ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਮੈਂ ਉਸ ਦੀ ਪਤਨੀ ਦੇ ਹੱਕ ’ਚ ਸੀ। ਇਸ ਕਰਕੇ ਉਸ ਨੇ ਮੌਕੇ ਦੇਖਦੇ ਹੀ ਮੇਰੇ ’ਤੇ ਹਮਲਾ ਕਰ ਦਿੱਤਾ।’’

PunjabKesari
ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਉਰਫ ਵਿੱਕੀ ਮੋਦੀ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਚਿਹਰਿਆਂ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ, ਹਰਭਜਨ ਮਾਨ, ਮਨਮੋਹਨ ਵਾਰਿਸ, ਰਣਜੀਤ ਬਾਵਾ, ਜੈਜ਼ੀ ਬੀ ਵਰਗੇ ਕਈ ਨਾਮੀ ਹਸਤੀਆਂ ਨਾਲ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਨੇ ਨਵੇਂ ਤੇ ਪੁਰਾਣੇ ਉੱਘੇ ਸਿੰਗਰਾਂ ਨੂੰ ਵੱਖ-ਵੱਖ ਚੈਨਲਾਂ ’ਤੇ ਲਿਆਉਣ ’ਤੇ ਅਹਿਮ ਯੋਗਦਾਨ ਪਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News