ਸ਼ਾਹਰੁਖ ਖਾਨ ਦੀ ਆਨਸਕ੍ਰੀਨ ਦਾਦੀ ਨੇ ਦੁਨੀਆ ਨੂੰ ਕਿਹਾ ਅਲਵਿਦਾ

1/17/2018 3:58:52 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਦੇਵਦਾਸ' 'ਚ ਸ਼ਾਹਰੁਖ ਦੀ ਦਾਦੀ ਦਾ ਕਿਰਦਾਰ ਨਿਭਾਅ ਚੁੱਕੀ ਅਵਾ ਮੁਖਰਜੀ ਦੇ ਦਿਹਾਂਤ ਹੋ ਗਿਆ ਹੈ। 15 ਜਨਵਰੀ ਨੂੰ ਮੁੰਬਈ 'ਚ ਅਵਾ ਮੁਖਰਜੀ ਨੇ 88 ਸਾਲ ਦੀ ਉਮਰ 'ਚ ਆਖਿਰੀ ਸਾਹ ਲਿਆ। ਇਨ੍ਹਾਂ ਦੀ ਮੌਤ ਦੀ ਵਜ੍ਹਾ ਕਾਰਨ ਪੂਰਾ ਬਾਲੀਵੁੱਡ ਸਦਮੇ 'ਚ ਹੈ। ਅਵਾ ਮੁਖਰਜੀ ਨੂੰ ਹੁਣ ਤੱਕ ਵੱਡੇ-ਛੋਟੇ ਪਰਦੇ ਤੋਂ ਇਲਾਵਾ ਐਡ 'ਚ ਵੀ ਦੇਖਿਆ ਜਾ ਚੁੱਕਿਆ ਹੈ। ਉਨ੍ਹਾਂ ਨੇ ਸਾਲ 1963 'ਚ ਇਕ ਬੰਗਾਲੀ ਫਿਲਮ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari
ਜ਼ਿਕਰਯੋਗ ਹੈ ਕਿ ਫਿਲਮ ਦਾ ਨਾਂ ਸੀ— 'ਰਾਮ ਢਾਕਾ'। ਇਸ ਫਿਲਮ ਨੂੰ ਤਾਰੂ ਮੁਖਰਜੀ ਨੇ ਨਿਰਦੇਸ਼ਤ ਕੀਤਾ ਸੀ। ਸਾਲ 2000 'ਚ ਅਵਾ ਫਿਲਮ 'ਸਨਿਪ' 'ਚ ਨਜ਼ਰ ਆਈ ਸੀ। ਅਵਾ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਦੇਵਦਾਸ' 'ਚ ਸ਼ਾਹਰੁਖ (ਦੇਵਦਾਸ) ਦੀ ਦਾਦੀ ਬਣੀ ਨਜ਼ਰ ਆਈ ਸੀ। ਇਹ ਫਿਲਮ ਸਾਲ 2002 'ਚ ਆਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News