ਕੀ 'ਅਵੈਂਜਰਸ ਐਂਡਗੇਮ' ਤੋੜ ਸਕੇਗੀ ਆਮਿਰ ਦੀ ਫਿਲਮ 'ਠਗਸ ਆਫ ਹਿੰਦੋਸਤਾਨ' ਦਾ ਰਿਕਾਰਡ ?

4/26/2019 2:32:25 PM

ਮੁੰਬਈ(ਬਿਊਰੋ)— ਮਾਰਵਲ ਦੀ ਮੋਸਟ ਅਵੇਟਿਡ ਫਿਲਮ 'ਅਵੈਂਜਰਸ ਐਂਡਗੇਮ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਲੋਕਾਂ 'ਚ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਜਦੋਂ ਤੋਂ ਭਾਰਤ 'ਚ ਇਸ ਦੀ ਰਿਲੀਜ਼ ਦੀ ਘੋਸ਼ਣਾ ਹੋਈ ਉਦੋਂ ਤੋਂ ਹੀ ਸਾਰੇ ਦਰਸ਼ਕਾਂ ਅਤੇ ਵਪਾਰ ਵਿਸ਼ਲੇਸ਼ਕਾਂ ਦੇ ਮਨ 'ਚ ਇਕ ਹੀ ਸਵਾਲ ਆ ਰਿਹਾ ਹੈ : ਕੀ ਅਵੈਂਜਰਸ ਭਾਰਤੀ ਬਾਕਸ ਆਫਿਸ 'ਤੇ 'ਠਗਸ ਆਫ ਹਿੰਦੋਸਤਾਨ' ਦੁਆਰਾ ਪਹਿਲੇ ਦਿਨ ਕੀਤੀ ਗਈ ਕਮਾਈ ਦਾ ਰਿਕਾਰਡ ਤੋੜਣ 'ਚ ਕਾਮਯਾਬ ਹੋਵੇਗੀ, ਜਿਸ ਨੇ ਬਦਲੇ 'ਚ 'ਬਾਹੂਬਲੀ' ਦੇ ਰਿਕਾਰਡ ਤੋੜ ਦਿੱਤੇ ਸਨ? ਗਿਣਤੀ ਦੇ ਹਵਾਲੇ ਨਾਲ, ਆਮਿਰ ਖਾਨ ਦੀ 'ਠਗਸ ਆਫ ਹਿੰਦੋਸਤਾਨ' ਭਾਰਤ 'ਚ ਆਪਣੀ ਰਿਲੀਜ਼ ਦੇ ਪਹਿਲੇ ਦਿਨ 52.25 ਕਰੋੜ ਰੁਪਏ ਦਾ ਸਭ ਤੋਂ ਵੱਡਾ ਕੁਲੈਕਸ਼ਨ ਕਰਨ 'ਚ ਸਫਲ ਰਹੀ ਸੀ।
PunjabKesari
ਫਿਲਮ ਨੇ ਦੀਵਾਲੀ ਦੀ ਛੁੱਟੀ ਦਾ ਕਾਫੀ ਫਾਇਦਾ ਚੁੱਕਿਆ, ਜੋ ਕਿ ਕੁਲੈਕਸ਼ਨ ਲਈ ਸਾਲ ਦਾ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ ਹੈ। ਇਸ ਨੇ 'ਬਾਹੂਬਲੀ 2' ਨੂੰ ਵੀ ਲੱਗਭਗ 9 ਕਰੋੜ ਰੁਪਏ ਦੇ ਕੁਲੈਕਸ਼ਨ ਨਾਲ ਪਛਾੜ ਦਿੱਤਾ ਸੀ। ਹਿੰਦੀ ਸਕ੍ਰੀਨ 'ਤੇ 50.75 ਕਰੋੜ ਦੇ ਕੁਲੈਕਸ਼ਨ ਨਾਲ, ਇਹ ਫਿਲਮ ਹਿੰਦੀ ਵਪਾਰ 'ਚ ਵੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਹੈ। ਸਿਰਫ ਇੰਨਾ ਹੀ ਨਹੀਂ, ਤਾਮਿਲ ਅਤੇ ਤੇਲਗੂ ਭਾਸ਼ਾ 'ਚ ਕੁੱਲ 1.50 ਕਰੋੜ ਦੇ ਕੁਲੈਕਸ਼ਨ ਨਾਲ ਫਿਲਮ 1 ਦਿਨ 'ਚ ਪੂਰੇ ਭਾਰਤ 'ਚ ਸਭ ਤੋਂ ਜ਼ਿਆਦਾ 52.25 ਕਰੋੜ ਦੀ ਕਮਾਈ ਕਰਨ 'ਚ ਸਫਲ ਰਹੀ ਸੀ।
PunjabKesari
'ਅਵੈਂਜਰਸ ਐਂਡਗੇਮ' ਨੇ ਚੀਨ 'ਚ ਵੱਡੇ ਪੈਮਾਨੇ 'ਤੇ ਬਾਕਸ ਆਫਿਸ 'ਤੇ ਆਪਣੀ ਸ਼ੁਰੂਆਤ ਕੀਤੀ ਹੈ, ਜਿੱਥੇ ਇਹ ਫਿਲਮ 24 ਅਪ੍ਰੈਲ ਬੁੱਧਵਾਰ ਨੂੰ ਰਿਲੀਜ਼ ਹੋ ਚੁੱਕੀ ਹੈ। ਭਾਰਤ 'ਚ ਇਸ ਫਿਲਮ ਨੂੰ ਅੱਜ ਰਿਲੀਜ਼ ਕੀਤਾ ਗਿਆ ਹੈ। ਹੁਣ ਦੇਖਣਾ ਇਹ ਬਾਕੀ ਹੈ ਕਿ 'ਅਵੈਂਜਰਸ ਐਂਡਗੇਮ' ਫਿਲਮ ਆਮਿਰ ਖਾਨ ਦੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਕਮਾਈ ਦਾ ਰਿਕਾਰਡ ਤੋੜ ਪਾਵੇਗੀ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News