ਭਾਰਤੀ ਬਾਕਸ ਆਫਿਸ 'ਤੇ 300 ਕਰੋੜ ਕਮਾਉਣ ਵਾਲੀ ਪਹਿਲੀ ਫਿਲਮ ਬਣੀ 'ਅਵੈਂਜਰਸ ਐਂਡਗੇਮ'
5/7/2019 12:39:26 PM
ਮੁੰਬਈ(ਬਿਊਰੋ)— 'ਅਵੈਂਜਰਸ ਐਂਡਗੇਮ' ਦੀ ਰਫਤਾਰ ਭਾਰਤੀ ਬਾਕਸ ਆਫਿਸ 'ਤੇ ਵੀ ਰੁੱਕਣ ਦਾ ਨਾਮ ਨਹੀਂ ਲੈ ਰਹੀ। ਭਾਰਤ 'ਚ ਸਭ ਤੋਂ ਪਹਿਲਾਂ 100 ਕਰੋੜ ਕਲੱਬ 'ਚ ਐਂਟਰੀ ਕਰਨ ਤੋਂ ਬਾਅਦ ਫਿਲਮ ਕਮਾਈ ਦਾ ਇਕ ਦੂਜਾ ਵੱਡਾ ਬੇਂਚਮਾਰਕ ਹਾਸਿਲ ਕਰਨ ਵੱਲ ਹੈ। ਟਰੇਡ ਰਿਪੋਰਟਸ ਮੁਤਾਬਕ 'ਅਵੈਂਜਰਸ ਐਂਡਗੇਮ' ਭਾਰਤ 'ਚ ਹਾਲੀਵੁੱਡ ਦੀ ਅਜਿਹੀ ਪਹਿਲੀ ਫਿਲਮ ਹੈ, ਜੋ 300 ਕਰੋੜ ਦੀ ਕਮਾਈ ਦੀ ਗਿਣਤੀ ਪਾਰ ਕਰ ਚੁੱਕੀ ਹੈ। ਫਿਲਮ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਕਮਾਈ ਦੇ ਆਂਕੜੇ ਸਾਂਝੇ ਕੀਤੇ ਹਨ। ਆਂਕੜਿਆਂ ਮੁਤਾਬਕ ਫਿਲਮ ਹੁਣ ਤੱਕ ਦਾ ਕੁੱਲ 372 ਕਰੋੜ 56 ਲੱਖ ਰੁਪਏ ਕਮਾ ਚੁੱਕੀ ਹੈ। ਇਸ ਦੇ ਨਾਲ ਹੀ 'ਅਵੈਂਜਰਸ ਐਂਡਗੇਮ' ਦੁਨੀਆ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ਹਾਲਾਂਕਿ ਇਸ਼ ਤੋਂ ਪਹਿਲਾਂ 'ਅਵਤਾਰ' ਫਿਲਮ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਪਹਿਲੀ ਫਿਲਮ ਸਾਬਿਤ ਹੋ ਚੁੱਕੀ ਹੈ। ਟਰੇਡ ਐਕਸਪਰਟਸ ਦੀ ਰਾਏ 'ਚ 'ਅਵਤਾਰ' ਦਾ ਰਿਕਾਰਡ ਜਲਦ ਹੀ ਟੁੱਟ ਜਾਵੇਗਾ।
#AvengersEndgame is the first #Hollywood film to join ₹ 300 cr Club... Biz at a glance...
— taran adarsh (@taran_adarsh) May 5, 2019
Crossed ₹ 50 cr: Day 1
₹ 100 cr: Day 2
₹ 150 cr: Day 3
₹ 200 cr: Day 5
₹ 250 cr: Day 7
₹ 300 cr: Will cross today [Sun; Day 10]
Nett BOC. India biz.
ਦੱਸ ਦੇਈਏ ਕਿ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ਨੇ ਪਹਿਲੇ ਦਿਨ ਭਾਰਤ 'ਚ 50 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਨੇ ਦੋ ਦਿਨ 'ਚ 100 ਕਰੋੜ, ਤਿੰਨ ਦਿਨ 'ਚ 150 ਕਰੋੜ, ਪੰਜਵੇਂ ਦਿਨ 200 ਕਰੋੜ ਅਤੇ ਸੱਤਵੇਂ ਦਿਨ 250 ਕਰੋੜ ਦੀ ਕਮਾਈ ਕੀਤੀ ਸੀ। 10ਵੇਂ ਦਿਨ ਯਾਨੀ ਐਤਵਾਰ ਨੂੰ ਐਂਡਗੇਮ 300 ਕਰੋੜ ਦੀ ਕਮਾਈ ਦੀ ਸੰਖਿਆ ਪਾਰ ਕਰ ਚੁੱਕੀ ਸੀ। ਇਸ ਤੋਂ ਬਾਅਦ ਇਹ 2019 'ਚ 300 ਕਰੋੜ ਕਮਾਉਣ ਵਾਲੀ ਪਹਿਲੀ ਫਿਲਮ ਵੀ ਬਣ ਗਈ ਹੈ।
#AvengersEndgame continues to sparkle... Rakes in big numbers on [second] Sat and Sun... Adds ₹ 50 cr+ in Weekend 2, which is remarkable... [Week 2] Fri 12.50 cr, Sat 18.30 cr, Sun 21.75 cr. Total: ₹ 312.95 cr Nett BOC. India biz. Gross BOC: ₹ 372.56 cr.
— taran adarsh (@taran_adarsh) May 6, 2019
10ਵੇਂ ਦਿਨ ਦੀ ਕਮਾਈ ਦੇ ਆਂਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਜਾਰੀ ਕੀਤੇ ਹਨ। ਭਾਰਤ 'ਚ ਰਿਲੀਜ਼ ਦੇ ਦੂਜੇ ਹਫਤੇ ਵੀ ਫਿਲਮ ਦੀ ਸ਼ਾਨਦਾਰ ਕਮਾਈ ਜਾਰੀ ਹੈ। ਦੂਜੇ ਹਫਤੇ 'ਚ ਸ਼ੁੱਕਰਵਾਰ ਨੂੰ ਫਿਲਮ ਦੀ ਕਮਾਈ 12.50 ਕਰੋੜ ਅਤੇ ਸ਼ਨੀਵਾਰ ਨੂੰ 18 ਕਰੋੜ ਕਮਾਈ ਹੋਈ। ਐਤਵਾਰ ਨੂੰ 21 ਕਰੋੜ 75 ਲੱਖ ਰੁਪਏ ਦੀ ਕਮਾਈ ਦੇ ਨਾਲ ਫਿਲਮ ਦਾ ਹੁਣ ਤੱਕ ਦੀ ਕੁੱਲ ਕਮਾਈ 372 ਕਰੋੜ 56 ਲੱਖ ਰੁਪਏ ਹੋ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ