Avengers Endgame ਨੇ ਇਕ ਦਿਨ ''ਚ ਕਮਾਏ ਕਰੋੜਾਂ ਰੁਪਏ, ਚੀਨ ''ਚ ਟੁੱਟਿਆ ਰਿਕਾਰਡ

4/27/2019 2:17:24 AM

ਮੁੰਬਈ—ਮਾਰਵਲ ਦੀ ਫੇਮਸ ਹਾਲੀਵੁੱਡ ਫਿਲਮ Avengers Endgame ਭਾਰਤ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਹੀ ਇਹ ਫਿਲਮ ਦੁਨੀਆ ਭਰ 'ਚ ਕਾਫੀ ਹਲਚਲ ਮਚਾ ਚੁੱਕੀ ਹੈ। ਇਸ ਫਿਲਮ ਦੀ ਇਕ ਦਿਨ ਦੀ ਕਮਾਈ ਸੁਣੋਗੇ ਤਾਂ ਤੁਸੀਂ ਹੈਰਾਨ ਹੋ ਜਾਵੋਗੇ। ਇਸ ਕਮਾਈ ਤੋਂ ਪਤਾ ਚੱਲਦਾ ਹੈ ਕਿ ਫਿਲਮ ਕਿੰਨੀ ਮਸ਼ਹੂਰ ਹੈ। ਇਸ ਫਿਲਮ ਨੇ ਇਕ ਦਿਨ 'ਚ 1186 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਭਾਰਤ 'ਚ ਇਸ ਫਿਲਮ ਦਾ ਗਜਬ ਦਾ ਕ੍ਰੇਜ਼ ਹੈ। ਸਾਰੇ ਸ਼ੋ ਪਹਿਲੇ ਹੀ ਬੁੱਕ ਕੀਤੇ ਜਾ ਚੁੱਕੇ ਹਨ। ਫਿਲਮ ਦੀ ਡਿਮਾਂਡ ਇਨੀਂ ਜ਼ਿਆਦਾ ਹੈ ਕਿ ਇਸ ਦੇ ਲਈ ਥ੍ਰਿਏਟਰ 24 ਘੰਟੇ ਖੁੱਲੇ ਰਹਿਣਗੇ।

ਅਵੈਂਜਰਸ ਐਂਡਗੇਮ ਦੀ ਟਿਕਟ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ ਲਈ ਫੈਨਸ 2400 ਰੁਪਏ ਤਕ ਖਰਚ ਕਰ ਰਹੇ ਹਨ। ਲੋਕਾਂ ਦੇ ਕ੍ਰੇਜ਼ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫਿਲਮ ਭਾਰਤ 'ਚ ਪਹਿਲੇ ਹੀ ਦਿਨ 45 ਤੋਂ 50 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ। ਰਿਪੋਰਟਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ 'ਚ ਰਿਲੀਜ਼ ਹੋਈ ਕਿਸੇ ਵੀ ਫਿਲਮ ਦੀ ਟਿਕਟ ਇਨੀਂ ਮਹਿੰਗੀ ਨਹੀਂ ਵਿਕੀ ਹੋਵੇਗੀ। ਇਹ ਫਿਲਮ ਚੀਨ 'ਚ ਭਾਰਤ ਅਤੇ ਯੂ.ਐੱਸ. 'ਚੋਂ ਦੋ ਦਿਨੀਂ ਪਹਿਲੇ ਰਿਲੀਜ਼ ਕੀਤੀ ਗਈ ਸੀ ਅਤੇ ਉੱਥੇ ਫਿਲਮ ਨੇ ਓਪਨਿੰਗ ਦੇ ਨਾਲ ਹੀ ਸਾਰੇ ਰਿਕਾਰਡਸ ਤੋੜ ਦਿੱਤੇ। ਅਵੈਂਜਰਸ ਨੇ ਚੀਨ 'ਚ 750 ਕਰੋੜ ਰੁਪਏ ਦੀ ਓਪਨਿੰਗ ਦਿੱਤੀ।

ਫਿਲਮ ਦੁਨੀਆਭਰ 'ਚ ਪਹਿਲੇ ਹੀ ਰਿਲੀਜ਼ ਹੋ ਚੁੱਕੀ ਹੈ। ਇਸ ਲਈ ਇਸ ਦੇ ਰਿਵਿਊ ਆਉਣੇ ਸ਼ੁਰੂ ਹੋ ਗਏ ਹਨ। ਬੀਬੀਸੀ ਕਲਚਰ ਨੇ ਇਸ ਫਿਲਮ ਨੂੰ ਫੈਨਸ ਦੀ ਫਿਲਮ ਦੱਸਦੇ ਹੋਏ ਕਿਹਾ ਕਿ ਮਾਰਵਲ ਨੇ ਆਪਣੀ ਪਿਛਲੀ ਫਿਲਮਾਂ ਨੂੰ ਇਸ ਫਿਲਮ 'ਚ ਲਿਆ ਕੇ ਜੋੜ ਦਿੱਤਾ ਹੈ। ਦਿ ਵਰਜ ਮੁਤਾਬਕ Endgame ਤੁਹਾਨੂੰ 11 ਸਾਲ ਲੰਬੇ ਮਾਰਵਲ ਸਿਨੇਮੈਟਿਕ ਯੂਨੀਵਰਸ 'ਚ ਵਾਪਸ ਲੈ ਕੇ ਜਾਂਦੀ ਹੈ ਅਤੇ ਸਾਰੇ ਸੁਪਰਹੀਰੋਜ਼ ਦੀ ਇਕ ਨਵੀਂ ਸਾਈਡ ਦਿਖਾਉਂਦੀ ਹੈ। ਉਹ ਹਮੇਸ਼ਾ ਜਤਾਉਂਦੇ ਨਹੀਂ, ਉਹ ਹਾਰਦੇ ਵੀ ਨਹੀਂ। ਹਾਲਾਂਕਿ ਦਿ ਵਰਜ ਨੇ ਇਸ ਨੂੰ ਫੈਨਸ ਲਈ ਇਕ ਵੱਡੀ ਸੌਗਾਤ ਦੱਸਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

This news is Edited By Karan Kumar

Related News