ਦੂਜੇ ਦਿਨ 100 ਕਰੋੜ ਦੇ ਕਲੱਬ 'ਚ ਪਹੁੰਚੀ 'ਐਵੈਂਜਰਸ...', ਤੋੜੇ ਕਈ ਰਿਕਾਰਡਜ਼

4/28/2019 3:30:23 PM

ਜਲੰਧਰ (ਬਿਊਰੋ) : ਕੁਝ ਦਿਨ ਪਹਿਲਾਂ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਐਵੈਂਜਰਸ ਐਂਡਗੇਮ' ਨੇ ਬਾਕਸ ਆਫਿਸ 'ਤੇ ਤਹਿਲਕਾ ਮਚਾਇਆ ਹੋਇਆ ਹੈ। ਦੱਸ ਦਈਏ ਕਿ 'ਐਵੈਂਜਰਸ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 53.10 ਕਰੋੜ ਰੁਪਏ ਦੇ ਕਾਰੋਬਾਰ ਨਾਲ ਸ਼ਾਨਦਾਰ ਓਪਨਿੰਗ ਕਰਕੇ ਕਈ ਨਵੇਂ ਰਿਕਾਰਡ ਦਰਜ ਕੀਤੇ। ਮਹਿਜ਼ ਦੂਜੇ ਦਿਨ ਫਿਲਮ ਨੇ 100 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਦੂਜੇ ਦਿਨ ਵੀ ਫਿਲਮ ਨੇ 51.40 ਕਰੋੜ ਰੁਪਏ ਆਪਣੇ ਨਾਂ ਕੀਤੇ। ਇਸ ਦੇ ਨਾਲ ਹੀ ਦੋ ਦਿਨਾਂ 'ਚ ਇਸ ਫਿਲਮ ਨੇ 104.50 ਕਰੋੜ ਰੁਪਏ ਦਾ ਨੈੱਟ ਬਾਕਸ ਆਫਿਸ ਕਲੈਕਸ਼ਨ ਆਪਣੇ ਨਾਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਹਫਤੇ ਦੇ ਅਖੀਰ ਤੱਕ ਫਿਲਮ ਕਮਾਈ ਦੇ ਰਿਕਾਰਡ ਤੋੜੇਗੀ।


ਦੱਸਣਯੋਗ ਹੈ ਕਿ ਇਸ ਫਿਲਮ ਦੇ ਗ੍ਰਾਸ ਕਲੈਕਸ਼ਨ ਦੀ ਗੱਲ ਕੀਤੀ ਜਾਏ ਤਾਂ ਦੋ ਦਿਨਾਂ 'ਚ ਇਹ 124.40 ਕਰੋੜ ਰੁਪਏ ਰਿਹਾ। ਫਿਲਮ 2845 ਪਰਦਿਆਂ 'ਤੇ ਰਿਲੀਜ਼ ਕੀਤੀ ਗਈ ਹੈ। ਉਂਝ 4 ਹਾਜ਼ਰ ਤੋਂ ਵੱਧ ਪਰਦਿਆਂ 'ਤੇ ਰਿਲੀਜ਼ ਹੋਈਆਂ ਫਿਲਮਾਂ ਵੀ ਇੰਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀਆਂ। ਸਿਰਫ ਭਾਰਤ 'ਚ ਇਸ ਫਿਲਮ ਨੂੰ ਹਿੰਦੀ, ਅੰਗਰੇਜ਼ੀ, ਤਮਿਲ ਤੇ ਤੇਲੁਗੂ ਭਾਸ਼ਾ 'ਚ ਰਿਲੀਜ਼ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News