''ਅਵੈਂਜਰਸ ਐਂਡਗੇਮ'' ਨੇ ਭਾਰਤ ''ਚ ਪਹਿਲੇ ਦਿਨ ਦੀ ਕਮਾਈ ਦੇ ਤੋੜੇ ਸਾਰੇ ਰਿਕਾਰਡ

4/27/2019 2:29:39 PM

ਜਲੰਧਰ (ਬਿਊਰੋ)— 'ਅਵੈਂਜਰਸ ਐਂਡਗੇਮ' ਨੇ ਭਾਰਤ 'ਚ ਰਿਲੀਜ਼ ਹੁੰਦਿਆਂ ਹੀ ਪਹਿਲੇ ਦਿਨ ਦੀ ਕਮਾਈ ਦਾ ਰਿਕਾਰਡ ਬਣਾ ਲਿਆ ਹੈ। ਪਹਿਲੇ ਦਿਨ 53.10 ਕਰੋੜ ਦੀ ਕਮਾਈ ਨਾਲ 'ਅਵੈਂਜਰਸ ਐਂਡਗੇਮ' ਨੇ ਬਾਲੀਵੁੱਡ ਫਿਲਮ 'ਠੱਗਸ ਆਫ ਹਿੰਦੋਸਤਾਨ' ਦਾ 52.25 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ। ਇਹੀ ਨਹੀਂ 'ਅਵੈਂਜਰਸ ਐਂਡਗੇਮ' ਸਭ ਤੋਂ ਵੱਡੀ ਹਾਲੀਵੁੱਡ ਓਪਨਰ ਫਿਲਮ ਵੀ ਬਣ ਗਈ ਹੈ।

ਭਾਰਤ 'ਚ ਇਹ ਆਮ ਮੰਨਿਆ ਜਾਂਦਾ ਹੈ ਕਿ ਸਿਰਫ ਤਿਉਹਾਰਾਂ 'ਤੇ ਹੀ ਫਿਲਮ ਵਧੇਰੇ ਕਮਾਈ ਕਰਦੀਆਂ ਹਨ ਪਰ 'ਅਵੈਂਜਰਸ ਐਂਡਗੇਮ' ਨੇ ਕੋਈ ਤਿਉਹਾਰੀ ਛੁੱਟੀ ਨਾ ਹੋਣ ਦੇ ਬਾਵਜੂਦ ਪਹਿਲੇ ਦਿਨ ਰਿਕਾਰਡਤੋੜ ਕਮਾਈ ਕੀਤੀ ਹੈ। ਭਾਰਤ 'ਚ ਪਹਿਲੇ ਦਿਨ 53.10 ਕਰੋੜ 'ਅਵੈਂਜਰਸ ਐਂਡਗੇਮ' ਦੀ ਨੈੱਟ ਕਮਾਈ ਹੈ, ਜਦਕਿ ਇਸ ਦੀ ਗ੍ਰਾਸ ਕਮਾਈ 63.21 ਕਰੋੜ ਰੁਪਏ ਹੈ।

PunjabKesari

ਜੇਕਰ ਪਿਛਲੇ ਸਾਲ ਰਿਲੀਜ਼ ਹੋਈ 'ਅਵੈਂਜਰਸ ਇਨਫਿਨੀਟੀ ਵਾਰ' ਨਾਲ 'ਅਵੈਂਜਰਸ ਐਂਡਗੇਮ' ਦੀ ਕਮਾਈ ਦਾ ਮੁਕਾਬਲਾ ਕੀਤਾ ਜਾਵੇ ਤਾਂ 'ਇਨਫਿਨੀਟੀ ਵਾਰ' ਨੇ ਪਿਛਲੇ ਸਾਲ ਭਾਰਤ 'ਚ ਪਹਿਲੇ ਦਿਨ 31.30 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਿਸ ਨੂੰ ਭਾਰਤ 'ਚ 2000 ਤੋਂ ਵੱਧ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਸੀ, ਜਦਕਿ 'ਐਂਡਗੇਮ' ਨੇ ਪਹਿਲੇ ਦਿਨ 53.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਨੂੰ ਭਾਰਤ 'ਚ 2845 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। 'ਅਵੈਂਜਰਸ ਐਂਡਗੇਮ' ਦੀ ਇਹ ਕਮਾਈ ਇੰਗਲਿਸ਼, ਹਿੰਦੀ, ਤਾਮਿਲ ਤੇ ਤੇਲਗੂ ਵਰਜ਼ਨ ਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News