ਨੱਚਣ ਨੂੰ ਮਜ਼ਬੂਰ ਕਰਦੈ ਅਵਕਾਸ਼ ਮਾਨ ਦਾ ਨਵਾਂ ਗੀਤ ''ਜੱਟ ਦੀ ਸਟਾਰ'' (ਵੀਡੀਓ)
5/14/2020 1:36:50 PM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਜਗਤ ਦੇ ਉਭਰਦੇ ਹੋਏ ਪੰਜਾਬੀ ਗਾਇਕ ਅਵਕਾਸ਼ ਮਾਨ, ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। 'ਜੱਟ ਦੀ ਸਟਾਰ' ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਸ਼ਿੰਗਾਰਿਆ ਹੈ। ਜੇ ਗੱਲ ਕਰੀਏ ਗਾਇਕੀ ਦੀ ਤਾਂ ਉਹ ਉਨ੍ਹਾਂ ਨੂੰ ਆਪਣੇ ਪਿਤਾ ਹਰਭਜਨ ਮਾਨ ਤੋਂ ਵਿਰਸੇ 'ਚ ਹੀ ਮਿਲੀ ਹੈ। ਇਸ ਗੀਤ ਦੇ ਬੋਲ Mellow D, ਗੋਪੀ ਸਿੱਧੂ ਤੇ ਅਵਕਾਸ਼ ਮਾਨ ਨੇ ਮਿਲ ਕੇ ਲਿਖੇ ਹਨ, ਜਿਸ ਦਾ ਮਿਊਜ਼ਿਕ Bharatt-Saurabh ਵਲੋਂ ਤਿਆਰ ਕੀਤਾ ਗਿਆ ਹੈ। ਅਵਕਾਸ਼ ਮਾਨ ਦੇ ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਨੇ ਕਿਊਬਾ ਦੇ ਹਵਾਨਾ ਸ਼ਹਿਰ 'ਚ ਸ਼ੂਟ ਕੀਤਾ ਹੈ, ਜਿਸ 'ਚ ਅਵਕਾਸ਼ ਮਾਨ ਵਿਦੇਸ਼ੀ ਮਾਡਲ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗਾਣੇ ਦਾ ਵੀਡੀਓ VYRLOriginals ਦੇ ਮਿਊਜ਼ਿਕ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਦਰਸ਼ਕਾਂ ਵੱਲੋਂ ਅਵਕਾਸ਼ ਮਾਨ ਦੇ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਤਣਾਅ ਭਰੇ ਮਾਹੌਲ 'ਚ ਇਹ ਰੋਮਾਂਟਿਕ ਬੀਟ ਸੌਂਗ ਦਰਸ਼ਕਾਂ ਦੇ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕੁਝ ਰਾਹਤ ਦਾ ਵੀ ਅਹਿਸਾਸ ਕਰਵਾ ਰਿਹਾ ਹੈ।
ਦੱਸਣਯੋਗ ਹੈ ਕਿ ਅਵਕਾਸ਼ ਮਾਨ ਇਸ ਤੋਂ ਪਹਿਲਾਂ 'ਤੇਰੇ ਵਾਸਤੇ' ਅਤੇ ਇਕ ਅੰਗਰੇਜ਼ੀ ਸੌਂਗ 'ਡਰੀਮ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਦਰਸ਼ਕਾਂ ਵੱਲੋਂ ਅਵਕਾਸ਼ ਦੇ ਪਹਿਲੇ ਗੀਤ 'ਤੇਰੇ ਵਾਸਤੇ' ਨੂੰ ਖੂਬ ਪਿਆਰ ਦਿੱਤਾ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ