ਸੋਸ਼ਲ ਮੀਡੀਆ ''ਤੇ ਪਹਿਲੀ ਵਾਰ ਪੂਰੇ ਪਰਿਵਾਰ ਨਾਲ ਨਜ਼ਰ ਆਏ ਹਰਭਜਨ ਮਾਨ
5/16/2020 11:33:38 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਅਵਕਾਸ਼ ਮਾਨ ਦਾ ਹਾਲ ਹੀ 'ਚ ਗੀਤ 'ਜੱਟ ਦੀ ਸਟਾਰ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ। ਅਵਕਾਸ਼ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਕਪੈਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, ''ਜੱਟ ਦੀ ਸਟਾਰ ਗੀਤ ਨੂੰ ਇੰਨਾ ਪਿਆਰ ਦੇਣ ਲਈ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਧੰਨਵਾਦ, ਇਹ ਬਹੁਤ ਵਧੀਆ ਦਿਨ ਹੈ ਸਿਰਫ਼ ਤੁਹਾਡੇ ਕਰਕੇ। ਮੈਂ ਤੁਹਾਡੇ ਲਈ ਨਵੇਂ ਰੋਮਾਂਚਕ, ਦਿਲਚਸਪ ਅਤੇ ਸਕਾਰਾਤਮਕ ਪ੍ਰੋਜੈਕਟਾਂ ਨੂੰ ਲਿਆਉਣ ਲਈ ਸਖਤ ਮਿਹਨਤ ਹਮੇਸ਼ਾ ਜਾਰੀ ਰੱਖਾਂਗਾ। ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਡਾ ਸਭ ਦਾ ਦਿਲੋਂ ਧੰਨਵਾਦ, ਪਿਆਰ ਅਤੇ ਦੁਆਵਾਂ ਲਈ…Mann5' ਨਾਲ ਹੀ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਹ ਪਹਿਲਾਂ ਮੌਕਾ ਹੈ ਜਦੋਂ ਹਰਭਜਨ ਮਾਨ ਦਾ ਆਪਣੇ ਪੂਰੇ ਪਰਿਵਾਰ ਇਕ ਫਰੇਮ 'ਚ ਸਾਹਮਣੇ ਆਇਆ ਹੋਵੇ। ਇਕੱਠਿਆਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ 'ਚ ਹਰਭਜਨ ਮਾਨ ਆਪਣੀ ਲਾਈਫ ਪਾਟਨਰ ਹਰਮਨ ਮਾਨ ਤੇ ਤਿੰਨੋ ਬੱਚਿਆਂ ਨਾਲ ਨਜ਼ਰ ਆ ਰਹੇ ਹਨ।
ਜੇ ਗੱਲ ਕਰੀਏ ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਗੱਲ ਤਾਂ ਉਨ੍ਹਾਂ ਨੇ 'ਤੇਰੇ ਵਾਸਤੇ' ਗੀਤ ਦੇ ਨਾਲ ਮਿਊਜ਼ਿਕ ਜਗਤ 'ਚ ਕਦਮ ਰੱਖਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਇਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ 'ਪੀ. ਆਰ' ਟਾਈਟਲ ਹੇਠ ਬਣੀ ਫਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ