ਪ੍ਰਸਿੱਧ ਗਾਇਕ ਢੋਅ ਰਿਹੈ ਗੁੰਮਨਾਮੀ ਦਾ ਹਨ੍ਹੇਰਾ, ਦਵਾਈ ਲਈ ਵੀ ਨਹੀਂ ਹਨ ਪੈਸੇ

11/2/2019 9:37:19 AM

ਜਲੰਧਰ (ਬਿਊਰੋ) — ਗਾਇਕ ਅਮਰ ਸਿੰਘ ਚਮਕੀਲਾ ਦੇ ਸ਼ਾਗਿਰਦ ਤੇ ਪ੍ਰਸਿੱਧ ਗਾਇਕ ਅਵਤਾਰ ਚਮਕ ਇੰਨ੍ਹੀਂ ਦਿਨੀਂ ਗੁੰਮਨਾਮੀ ਦਾ ਹਨ੍ਹੇਰਾ ਢੋਅ ਰਹੇ ਹਨ। ਇਕ ਸਮਾਂ ਸੀ ਜਦੋਂ ਅਵਤਾਰ ਚਮਕ ਤੇ ਗਾਇਕਾ ਅਮਨਜੋਤ ਦੀ ਹਰ ਥਾਂ 'ਤੇ ਤੂੰਤੀ ਬੋਲਦੀ ਸੀ। ਇਸ ਜੋੜੀ ਨੇ 'ਕੀ ਚਮਕੀਲਾ ਬਣਜੇਗਾ', 'ਬੋਲ ਚਮਕੀਲੇ ਦੇ', 'ਠੇਕਾ ਪਿਆਰ ਦਾ' ਅਤੇ 'ਸਾਂਝ ਪਿਆਰਾਂ ਦੀ' ਵਰਗੀਆਂ 70 ਦੇ ਕਰੀਬ ਕੈਸਟਾਂ ਕੱਢਕੇ ਪੰਜਾਬੀਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਸੀ ਪਰ ਜਦੋਂ ਇਹ ਜੋੜੀ ਟੁੱਟੀ ਤਾਂ ਇਹ ਦੋਹੇਂ ਗਾਇਕ ਗੁੰਮਨਾਮੀ ਦੇ ਬੱਦਲਾਂ ਹੇਠ ਗੁਆਚ ਗਏ।

Image result for Avtar Chamak

ਗਾਇਕ ਅਵਤਾਰ ਚਮਕ ਅੱਤ ਦੀ ਗਰੀਬੀ ਦਾ ਸਾਹਮਣਾ ਕਰ ਰਹੇ ਹਨ। ਆਪਣੀ ਮਾਂ ਮਨਜੀਤ ਕੌਰ ਨਾਲ ਬਠਿੰਡਾ ਦੇ ਮਾਡਲ ਟਾਊਨ 'ਚ ਰਹਿਣ ਵਾਲੇ ਅਵਤਾਰ ਚਮਕ ਨੂੰ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪਏ ਹੋਏ ਹਨ। ਇੱਥੇ ਹੀ ਬਸ ਨਹੀਂ ਅਵਤਾਰ ਚਮਕ ਦੇ ਹਲਾਤ ਉਦੋਂ ਹੋਰ ਮਾੜੇ ਹੋ ਗਏ ਜਦੋਂ ਉਹ ਇਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਕਰਕੇ ਉਹ ਵਿਕਲਾਂਗ ਬਣਕੇ ਰਹਿ ਗਏ ਹਨ। ਉਨ੍ਹਾਂ ਦੇ ਕੁਝ ਦੋਸਤ ਪੈਸੇ ਇੱਕਠੇ ਕਰਕੇ ਉਨ੍ਹਾਂ ਦਾ ਇਲਾਜ਼ ਕਰਵਾ ਰਹੇ ਹਨ। ਅੱਜ ਅਵਤਾਰ ਚਮਕ ਉਹ ਡੁੱਬਦਾ ਸੂਰਜ ਐ, ਜੋ ਕਿਸੇ ਸਹਾਰੇ ਨੂੰ ਉੁਡੀਕ ਰਿਹਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News