''ਦਿਲ ਮਿਲ ਗਏ'' ਦੇ ਇਸ ਅਭਿਨੇਤਾ ਨੇ ਚੋਰੀ-ਛਿੱਪੇ ਕੀਤਾ ਵਿਆਹ, ਵਿਪਾਸ਼ਾ ਅਤੇ ਕਰਨ ਨੇ ਖੋਲ੍ਹਿਆ ਰਾਜ਼
3/31/2018 11:19:55 AM
ਮੁੰਬਈ (ਬਿਊਰੋ)— ਕਾਫ਼ੀ ਲੰਬੇ ਸਮੇਂ ਤੋਂ ਟੀ. ਵੀ. ਦੀ ਦੁਨੀਆ ਤੋਂ ਦੂਰ ਰਹਿਣ ਵਾਲੇ ਐਕਟਰ ਅਯਾਜ ਖਾਨ ਦੇ ਫੈਨਸ ਲਈ ਖੁਸ਼ਖਬਰੀ ਹੈ। ਅਯਾਜ ਨੇ ਚੋਰੀਛਿੱਪੇ ਵਿਆਹ ਕਰਵਾ ਲਿਆ ਹੈ। ਇਸ ਗੱਲ ਦਾ ਖੁਲਾਸਾ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਪੋਸਟ ਕਰਕੇ ਕੀਤਾ।
ਬਿਪਾਸ਼ਾ ਨੇ ਇੰਸਟਾਗਰਾਮ 'ਤੇ ਅਯਾਜ ਅਤੇ ਅਮੀਸ਼ ਦਾ ਛੋਟਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਅਯਾਜ ਅਮੀਸ਼ ਨੂੰ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਬਿਪਾਸ਼ਾ ਨੇ ਲਿਖਿਆ,''ਤੁਸੀਂ ਲੋਕਾਂ ਨੂੰ ਸ੍ਰੀਮਤੀ ਅਮੀਸ਼ ਅਯਾਜ ਖਾਨ ਨਾਲ ਮਿਲਵਾ ਰਹੀ ਹਾਂ। ਅਯਾਜ ਤੁਸੀਂ ਬਹੁਤ ਖੁਸ਼ਕਿਸਮਤ ਹੋ।''
ਇਸ ਤਸਵੀਰ ਵਿਚ ਅਮੀਸ਼ ਕੁੜਤਾ ਪਾਇਆ ਹੋਇਆ ਹੈ ਅਤੇ ਹੱਥ ਵਿਚ ਚੂੜਾ ਹੈ ਜਦੋਂ ਕਿ ਅਯਾਜ ਕਾਲੇ ਰੰਗ ਦੀ ਸ਼ਰਟ ਵਿਚ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿਸੇ ਰੈਸਟੋਡੈਂਟ ਵਿਚ ਬਣਾਇਆ ਗਿਆ ਹੈ। ਅਯਾਜ ਟੈਲੀਵਿਜਨ ਦੇ ਨਾਲ-ਨਾਲ ਫਿਲਮਾਂ ਵਿਚ ਵੀ ਕੰਮ ਕਰ ਚੁੱਕੇ ਹਨ।
'ਦਿਲ ਮਿਲ ਗਏ' ਸੀਰੀਅਲ ਵਿਚ ਡਾਕਟਰ ਸ਼ੁਭਾਂਕਰ ਅਤੇ 'ਜਾਣੇ ਤੂੰ ਜਾਂ ਜਾਣੇ ਨਾ' ਵਿਚ ਉਨ੍ਹਾਂ ਦਾ ਸੁਸ਼ਾਂਤ ਮੋਦੀ ਦਾ ਕਿਰਦਾਰ ਕਾਫ਼ੀ ਮਸ਼ਹੂਰ ਹੋਇਆ ਸੀ। ਅਯਾਜ ਬਿਪਾਸ਼ਾ ਅਤੇ ਕਰਨ ਸਿੰਘ ਗਰੋਵਰ ਦੇ ਕਰੀਬੀ ਦੋਸਤ ਹਨ। ਅਮੀਸ਼ ਨਾਲ ਵਿਆਹ ਕਰਨ ਤੋਂ ਪਹਿਲਾਂ ਅਯਾਜ ਲੰਬੇ ਸਮੇਂ ਤੱਕ ਅਦਾਕਾਰਾ ਆਰਤੀ ਸਿੰਘ ਨਾਲ ਰਿਲੇਸ਼ਨਸ਼ਿਪ ਵਿਚ ਸਨ।
ਆਰਤੀ 'ਪਰਿਚਯ' ਅਤੇ 'ਵਾਰਿਸ' ਸੀਰੀਅਲ ਵਿਚ ਕੰਮ ਕਰ ਚੁੱਕੀ ਹੈ। ਕੁਝ ਸਮੇਂ ਬਾਅਦ ਇਨ੍ਹਾਂ ਦੋਵਾਂ ਦਾ ਬਰੇਕਅੱਪ ਹੋ ਗਿਆ। ਅਮੀਸ਼ ਦੀ ਤਰ੍ਹਾਂ ਆਰਤੀ ਵੀ ਬਿਪਾਸ਼ਾ ਅਤੇ ਕਰਨ ਸਿੰਘ ਗਰੋਵਰ ਦੀ ਚੰਗੀ ਦੋਸਤ ਹੈ ਪਰ ਬਰੇਕਅੱਪ ਦਾ ਅਸਰ ਇਨ੍ਹਾਂ ਲੋਕਾਂ ਦੀ ਦੋਸਤੀ 'ਤੇ ਬਿਲਕੁੱਲ ਨਾ ਪਿਆ। ਉਹ ਅਕਸਰ ਕਰਨ ਅਤੇ ਬਿਪਾਸ਼ਾ ਨਾਲ ਦੇਖੀ ਜਾਂਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ