ਨਾਨਾ ਪਾਟੇਕਰ ਨਾਲ ਲਿਵ ਇਨ 'ਚ ਸੀ ਆਇਸ਼ਾ ਜੁਲਕਾ, ਬ੍ਰੇਕਅੱਪ ਤੋਂ ਬਾਅਦ ਬਿਜ਼ਨੈੱਸਮੈਨ ਨਾਲ ਕੀਤਾ ਵਿਆਹ

7/28/2018 12:45:54 PM

ਮੁੰਬਈ (ਬਿਊਰੋ)— 'ਜੋ ਜੀਤਾ ਵਹੀ ਸਿਕੰਦਰ' ਫਿਲਮ ਨਾਲ ਘਰ-ਘਰ ਪਛਾਣ ਬਣਾਉਣ ਵਾਲੀ ਆਇਸ਼ਾ ਜੁਲਕਾ ਦਾ ਜਨਮ 28 ਜੁਲਾਈ 1972 ਨੂੰ ਹੋਇਆ ਸੀ। ਇਸ ਫਿਲਮ 'ਚ ਉਹ ਆਮਿਰ ਖਾਨ ਨਾਲ 'ਚ ਨਜ਼ਰ ਆਈ ਸੀ। ਆਇਸ਼ਾ ਨੇ ਫਿਲਮ 'ਕੈਸੇ ਕੈਸੇ ਲੋਗ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਸਮੇਂ ਉਨ੍ਹਾਂ ਦੀ ਉਮਰ 11 ਸਾਲ ਸੀ। ਆਇਸ਼ਾ ਨੇ ਆਪਣੇ 27 ਸਾਲਾਂ ਦੇ ਲੰਬੇ ਕਰੀਅਰ ਦੌਰਾਨ ਲਗਭਗ 52 ਫਿਲਮਾਂ 'ਚ ਕੰਮ ਕੀਤਾ।

PunjabKesari

2003 'ਚ ਉਨ੍ਹਾਂ ਨੇ ਕੰਸਟ੍ਰਕਸ਼ਨ ਟਾਈਕੂਨ ਸਮੀਰ ਵਾਸ਼ੀ ਨਾਲ ਵਿਆਹ ਕਰਕੇ ਘਰ ਵਸਾ ਲਿਆ ਅਤੇ ਹੁਣ ਉਹ ਆਪਣੇ ਪਤੀ ਨਾਲ ਕੰਸਟ੍ਰਕਸ਼ਨ, ਸਪਾ ਅਤੇ ਆਪਣੀ ਖੁਦ ਦੀ ਕਲੋਦਿੰਗ ਲਾਈਨ ਵਰਗੇ ਕਈ ਬਿਜ਼ਨੈੱਸ ਸੰਭਾਲ ਰਹੀ ਹੈ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਆਇਸ਼ਾ ਦਾ ਅਕਸ਼ੈ ਕੁਮਾਰ ਨਾਲ ਅਫੇਅਰ ਵੀ ਰਹਿ ਚੁੱਕਾ ਹੈ।

PunjabKesari

ਇਸ ਤੋਂ ਇਲਾਵਾ ਉਹ 'ਕੁਰਬਾਨ', 'ਖਿਲਾੜੀ', 'ਦਲਾਲ', 'ਬਲਮਾ', 'ਵਕਤ ਹਮਾਰਾ ਹੈ', 'ਰੰਗ', 'ਸੰਗਰਾਮ', 'ਜੈ ਕਿਸ਼ਨ', 'ਮਾਸੂਮ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਇਨ੍ਹਾਂ 'ਚੋਂ ਇਕ ਫਿਲਮ 'ਖਿਲਾੜੀ' 'ਚ ਆਇਸ਼ਾ ਦੀ ਅਕਸ਼ੈ ਨਾਲ ਜੋੜੀ ਸੀ।

PunjabKesari

ਮੀਡੀਆ ਰਿਪੋਰਟਸ ਮੁਤਾਬਕ ਆਇਸ਼ਾ, ਅਕਸ਼ੈ ਨੂੰ ਲੈ ਕੇ ਕਾਫੀ ਸੀਰੀਅਸ ਸੀ ਪਰ ਅਕਸ਼ੈ ਉਸ ਸਮੇਂ ਸੀਰੀਅਸ ਰਿਲੇਸ਼ਨਸ਼ਿਪ ਲਈ ਤਿਆਰ ਨਹੀਂ ਸਨ। ਆਇਸ਼ਾ ਨੇ 2003 'ਚ ਆਈ ਫਿਲਮ 'ਆਂਚ' 'ਚ ਨਾਨਾ ਪਾਟੇਕਰ ਨਾਲ ਕਾਫੀ ਬੋਲਡ ਸੀਨਜ਼ ਦਿੱਤੇ ਸਨ।

PunjabKesari

ਖਬਰਾਂ ਮੁਤਾਬਕ ਆਇਸ਼ਾ ਅਤੇ ਨਾਨਾ ਪਾਟੇਕਰ ਲਿਵ-ਇਨ-ਰਿਲੇਸ਼ਨ 'ਚ ਸਨ ਪਰ ਨਾਨਾ ਦੇ ਬੁਰੇ ਵਤੀਰੇ ਤੋਂ ਤੰਗ ਆ ਕੇ ਆਇਸ਼ਾ ਨੇ ਇਹ ਰਿਸ਼ਤਾ ਖਤਮ ਕਰ ਦਿੱਤਾ ਸੀ। ਇਨ੍ਹਾਂ ਤੋਂ ਬਾਅਦ ਆਇਸ਼ਾ ਦੀ ਜੋੜੀ ਮਿਥੁਨ ਚਕਰਵਰਤੀ ਨਾਲ ਬਣੀ।

PunjabKesari

ਉਨ੍ਹਾਂ ਨੇ ਆਪਣੇ ਤੋਂ ਉਮਰ 'ਚ 22 ਸਾਲ ਵੱਡੇ ਐਕਟਰ ਮਿਥੁਨ ਚਕਰਵਰਤੀ ਨਾਲ ਫਿਲਮ 'ਦਲਾਲ' 'ਚ ਕੰਮ ਕੀਤਾ ਸੀ, ਜਿਸ 'ਚ ਡਬਲ ਮੀਨਿੰਗ ਗੀਤਾਂ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਇਸ ਦੇ ਨਾਲ ਹੀ ਫਿਲਮ ਦੇ ਬੋਲਡ ਸੀਨ ਵੀ ਕਾਫੀ ਚਰਚਾ 'ਚ ਰਹੇ ਸਨ।

PunjabKesari

ਆਇਸ਼ਾ ਦਾ ਦੋਸ਼ ਸੀ ਕਿ ਇਨ੍ਹਾਂ ਨੂੰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਫਿਲਮਾਇਆ ਗਿਆ ਸੀ। ਬੋਲਡਨੈੱਸ ਦਾ ਇਹ ਮਾਮਲਾ ਕੋਰਟ ਤੱਕ ਵੀ ਪਹੁੰਚਿਆ ਸੀ ਅਤੇ ਇਸ ਤੋਂ ਬਾਅਦ ਆਇਸ਼ਾ ਦਾ ਕਰੀਅਰ ਖਤਮ ਹੋ ਗਿਆ। ਆਇਸ਼ਾ ਦਾ ਨਾਂ ਮਿਥੁਨ ਨਾਲ ਵੀ ਜੁੜ ਚੁੱਕਾ ਹੈ। 

PunjabKesari 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News