B''Day Spl : ਸਰਜਰੀ ਤੋਂ ਬਾਅਦ ਆਇਸ਼ਾ ਦਾ ਬਦਲਿਆ ਲੁੱਕ, ਦੇਖ ਫੈਨਜ਼ ਵੀ ਹੋਏ ਹੈਰਾਨ

4/10/2019 2:22:22 PM

ਨਵੀਂ ਦਿੱਲੀ (ਬਿਊਰੋ) — ਫਾਲਗੁਣੀ ਪਾਠਕ ਦੇ ਹਿੱਟ ਗੀਤ ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਆਇਸ਼ਾ ਟਾਕੀਆ ਨੇ ਆਪਣੇ ਲੁੱਕ ਨਾਲ ਲੱਖਾਂ ਨੂੰ ਦੀਵਾਨਾ ਬਣਾਇਆ ਸੀ। ਫਿਲਮ 'ਵਾਂਟਿਡ' 'ਚ ਸਲਮਾਨ ਖਾਨ ਨਾਲ ਆਇਸ਼ਾ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਆਇਸ਼ਾ ਨੇ 23 ਸਾਲ ਦੀ ਉਮਰ 'ਚ ਵਿਆਹ ਕਰਵਾ ਲਿਆ ਸੀ। ਅੱਜ ਆਇਸ਼ਾ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।

PunjabKesari

ਕੁਝ ਸਾਲ ਪਹਿਲੇ ਆਇਸ਼ਾ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸ, ਜਿਸ 'ਚ ਚਿਹਰੇ ਦੀ ਸਰਜਰੀ ਸਾਫ ਨਜ਼ਰ ਆ ਰਹੀ ਸੀ। ਆਇਸ਼ਾ ਦੇ ਨੱਕ ਤੇ ਲਿਪ ਦੀ ਸਰਜਰੀ ਤੋਂ ਬਾਅਦ ਉਸ ਦਾ ਚਿਹਰਾ ਪੂਰਾ ਬਦਲ ਗਿਆ ਹੈ। ਆਇਸ਼ਾ ਦੇ ਇਸ ਲੁੱਕ ਨੇ ਫੈਨਜ਼ ਨੂੰ ਬਹੁਤ ਨਿਰਾਸ਼ ਕੀਤਾ ਅਤੇ ਲੋਕਾਂ ਨੇ ਉਨ੍ਹਾਂ ਨੂੰ ਖੂਬ ਟਰੋਲ ਕੀਤਾ ਸੀ।

PunjabKesari
'ਟਾਰਜਨ ਗਰਲ' ਬਣ ਕੇ ਬਾਲੀਵੁੱਡ 'ਤੇ ਰਾਜ ਕਰਨ ਵਾਲੀ ਅਦਾਕਾਰਾ ਆਇਸ਼ਾ ਨੇ ਵਿਆਹ ਕਰਵਾਉਣ ਤੇ ਮਾਂ ਬਣਨ ਤੋਂ ਬਾਅਦ ਫਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਸਾਲ 2017 'ਚ ਆਇਸ਼ਾ ਲੰਬੇ ਸਮੇਂ ਬਾਅਦ ਇਕ ਈਵੈਂਟ 'ਚ ਨਜ਼ਰ ਆਈ, ਜਿਥੇ ਉਸ ਨੂੰ ਲੋਕ ਦੇਖ ਕੇ ਹੈਰਾਨ ਹੋ ਗਏ।

PunjabKesari

ਦੱਸ ਦਈਏ ਕਿ ਉਸ ਦਾ ਚਿਹਰਾ ਕਾਫੀ ਬਦਲ ਗਿਆ ਸੀ ਅਤੇ ਸਰਜਰੀ ਦਾ ਅਸਰ ਸਾਫ ਨਜ਼ਰ ਆ ਰਿਹਾ ਸੀ। ਆਇਸ਼ਾ ਦੀਆਂ ਤਸਵੀਰਾਂ ਦੇਖ ਕੇ ਲੱਗ ਰਿਹਾ ਸੀ ਕਿ ਉਸ ਦੀ ਲਿਪ ਸਰਜਰੀ ਦਾ ਗਲਤ ਇਫੈਕਟ ਹੋ ਗਿਆ ਹੈ।

PunjabKesari
ਆਇਸ਼ਾ ਨੇ ਆਪਣੀ ਸਰਜਰੀ 'ਤੇ ਗੱਲ ਕਰਦੇ ਹੋਏ ਦੱਸਿਆ, ''ਮੈਨੂੰ ਆਪਣੀ ਇਕ ਤਸਵੀਰ ਕਾਰਨ ਸੋਸ਼ਲ ਮੀਡੀਆ 'ਤੇ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਤਸਵੀਰ 'ਚ ਉਸ ਦੇ ਲਿਪ ਕਾਫੀ ਮੋਟੇ ਲੱਗ ਰਹੇ ਸਨ, ਜਿਸ ਨੂੰ ਦੇਖ ਕੇ ਟਰੋਲਰ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਸ ਨੇ ਸਰਜਰੀ ਕਰਵਾਈ ਹੈ।

PunjabKesari

ਇਸ ਆਇਸ਼ਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਜਦੋਂ ਅਸੀਂ ਕੁਝ ਗਲਤ ਨਹੀਂ ਕੀਤਾ, ਤਾਂ ਸਾਨੂੰ ਕਿਸੇ ਦੀਆਂ ਗੱਲਾਂ 'ਤੇ ਸਫਾਈ ਦੇਣ ਦੀ ਲੋੜ ਨਹੀਂ ਹੈ। ਆਇਸ਼ਾ ਨੇ ਕਿਹਾ ਕਿ ਉਸ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ।''

PunjabKesari
ਬਾਲੀਵੁੱਡ ਤੋਂ ਲੈ ਕੇ ਟਾਲੀਵੁੱਡ ਤੱਕ ਆਇਸ਼ਾ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਆਇਸ਼ਾ ਨੂੰ ਫਿਲਮ 'ਡੋਰ', 'ਟਾਰਜਨ' ਤੇ ਕਈ ਕਾਮੇਡੀ ਫਿਲਮਾਂ ਲਈ ਯਾਦ ਕੀਤਾ ਜਾਂਦਾ ਸੀ। ਰੋਮਾਂਟਿਕ ਫਿਲਮਾਂ ਦੀ ਲਿਸਟ 'ਚ ਆਇਸ਼ਾ ਦੀ 'ਸੋਚਾ ਨਾ ਥਾ' ਅੱਜ ਵੀ ਲੋਕਾਂ ਦੀ ਪਸੰਦੀਦਾ ਬਣੀ ਹੋਈ ਹੈ। 

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News