ਆਇਸ਼ਾ ਟਾਕੀਆ ਨੂੰ ਮਿਲ ਰਹੀਆਂ ਧਮਕੀਆਂ, ਪਤੀ ਨੇ ਸੋਸ਼ਲ ਮੀਡੀਆ ਰਾਹੀਂ ਕੀਤਾ ਖੁਲਾਸਾ

7/4/2018 2:59:53 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਮੁਸੀਬਤ 'ਚ ਫੱਸ ਗਈ ਹੈ। ਆਇਸ਼ਾ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਇਸ ਗੱਲ ਦੀ ਜਾਣਕਾਰੀ ਆਇਸ਼ਾ ਦੇ ਪਤੀ ਫਰਹਾਨ ਆਜ਼ਮੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਫਰਹਾਨ ਆਜ਼ਮੀ ਨੇ ਟਵੀਟ ਕੀਤਾ— ''ਪਤਨੀ ਆਇਸ਼ਾ, ਮਾਂ ਅਤੇ ਭੈਣ ਨੂੰ ਕੋਈ ਲਗਾਤਾਰ ਧਮਕੀ ਦੇ ਰਿਹਾ ਹੈ।

PunjabKesari

ਮੁੰਬਈ ਪੁਲਸ ਦੇ ਡੀ. ਸੀ. ਪੀ. ਦਹਿਆ ਨੇ ਮੇਰੇ ਫੋਨ ਅਤੇ ਮੈਸੇਜ ਦਾ ਕੋਈ ਜਵਾਬ ਨਹੀਂ ਦਿੱਤਾ। ਸਾਡੇ ਬੈਂਕ ਅਕਾਊਂਟ ਵੀ ਫ੍ਰੀਜ਼ ਹੋ ਗਏ ਹਨ।'' ਆਇਸ਼ਾ ਦੇ ਪਰਿਵਾਰ ਦੇ ਕਰੀਬੀ ਨੇ ਦੱਸਿਆ ਕਿ ਕਿਸੇ ਨੂੰ ਆਇਸ਼ਾ ਦਾ ਫੋਨ ਨੰਬਰ ਮਿਲ ਗਿਆ ਹੈ। ਉਹ ਸ਼ਖਸ ਲਗਾਤਾਰ ਆਇਸ਼ਾ ਨੂੰ ਫੋਨ 'ਤੇ ਧਮਕੀ ਦੇ ਰਿਹਾ ਹੈ ਕਿ ਤੂੰ ਅਤੇ ਤੁਹਾਡਾ ਪਤੀ ਜਲਦ ਹੀ ਸਲਾਖਾਂ ਪਿੱਛੇ ਜਾਓਗੇ।

PunjabKesari

ਇਸ ਦੇ ਨਾਲ ਹੀ ਕਰੀਬੀ ਨੇ ਦੱਸਿਆ ਕਿ 'ਫਰਹਾਨ ਦੀ ਮਾਂ ਅਤੇ ਉਸ ਦੀ ਭੈਣ ਨੂੰ ਵੀ ਧਮਕੀ ਭਰੇ ਫੋਨ ਅਤੇ ਮੈਸੇਜ ਆ ਰਹੇ ਹਨ। ਫਰਹਾਨ ਨੇ ਧਮਕੀ ਭਰੇ ਫੋਨ ਦੀ ਜਾਣਕਾਰੀ ਦਿੰਦੇ ਹੋਏ ਮੁੰਬਈ ਪੁਲਸ ਤੋਂ ਮਦਦ ਦੀ ਗੁਹਾਰ ਲਗਾਈ ਹੈ।'' ਫਰਹਾਨ ਦੇ ਟਵੀਟ ਤੋਂ ਬਾਅਦ ਮੁੰਬਈ ਪੁਲਸ 'ਚ ਹਲਚਲ ਮੱਚ ਗਈ ਅਤੇ ਮੁੰਬਈ ਦੇ ਜੁਆਇੰਟ ਪੁਲਸ ਕਮਿਸ਼ਨਰ ਨੇ ਉਨ੍ਹਾਂ ਨੂੰ ਫੋਨ ਕੀਤਾ।

PunjabKesari

ਇਸ ਫੋਨ ਕਾਲ ਤੋਂ ਬਾਅਦ ਫਰਹਾਨ ਨੇ ਕੁਝ ਦੇਰ ਬਾਅਦ ਦੂਜਾ ਟਵੀਟ ਕਰਦੇ ਹੋਏ ਮੁੰਬਈ ਪੁਲਸ ਨੂੰ ਸ਼ੁੱਕਰੀਆ ਕਿਹਾ।
ਜ਼ਿਕਰਯੋਗ ਹੈ ਕਿ ਫਰਹਾਨ ਆਜ਼ਮੀ 'ਤੇ ਬੀਤੇ ਦਿਨੀਂ ਉਨ੍ਹਾਂ ਦੇ ਸਾਬਕੇ ਬਿਜ਼ਨੈੱਸ ਪਾਰਟਨਰ ਕਾਸਿਫ ਖਾਨ ਨੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਕਾਸਿਫ ਨੇ ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ 'ਚ ਫਰਹਾਨ ਵਿਰੁੱਧ ਐੱਫ. ਆਈ. ਆਰ . ਵੀ ਦਰਜ ਕਰਵਾਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News