ਅਦਾਕਾਰਾ ਆਇਸ਼ਾ ਟਾਕੀਆ ਦੇ ਪਤੀ ਨੇ ''ਕੁਵਾਰੰਟੀਨ ਸੈਂਟਰ'' ਲਈ ਦਿੱਤਾ ਆਪਣਾ ਆਲੀਸ਼ਾਨ ਹੋਟਲ

4/17/2020 9:21:20 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਨਾਂ ਦੀ ਮਹਾਂਮਾਰੀ ਤੇਜੀ ਨਾਲ ਫੈਲ ਰਹੀ ਹੈ। ਜਿਥੇ ਇਕ ਮਹੀਨੇ ਪਹਿਲਾ ਭਾਰਤ ਵਿਚ 'ਕੋਰੋਨਾ' ਦੇ ਮਰੀਜ਼ਾਂ ਦੀ ਸੰਖਿਆ ਕੁਝ ਸੋ ਸੀ ਹੁਣ ਇਹ ਅੰਕੜਾ ਹਜ਼ਾਰਾਂ ਵਿਚ ਹੋ ਗਿਆ ਹੈ ਅਤੇ ਕੁਵਾਰੰਟੀਨ ਵਿਚ ਜਾਣ ਵਾਲੇ ਲੋਕਾਂ ਦੀ ਸੰਖਿਆ ਵੀ ਵਧਦੀ ਜਾ ਰਹੀ ਹੈ। ਬਾਲੀਵੁੱਡ ਸਿਤਾਰਿਆਂ ਵਲੋਂ ਆਰਥਿਕ ਰੂਪ ਤੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਦੇ ਪਤੀ ਫ਼ਰਹਾਨ ਆਜ਼ਮੀ ਨੇ ਵੀ ਮਦਦ ਲਈ ਹੱਥ ਵਧਾਇਆ ਹੈ।
ਫ਼ਰਹਾਨ ਆਜ਼ਮੀ ਨੇ ਬੀ.ਐੱਮ.ਸੀ. ਨੂੰ ਆਪਣਾ 'ਗਲਫ ਹੋਟਲ' ਕੁਵਾਰੰਟੀਨ ਸੈਂਟਰ ਵਜੋਂ ਇਸਤੇਮਾਲ ਕਰਨ ਲਈ ਦਿੱਤਾ ਹੈ। ਉਨ੍ਹਾਂ ਦਾ ਇਹ ਹੋਟਲ ਮੁੰਬਈ ਵਿਚ ਹੈ। ਫ਼ਰਹਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਕੇ ਲਿਖਿਆ, ''ਗਲਫ ਹੋਟਲ ਇਕ ਸਟੈਂਡਿੰਗ ਓਵੇਸ਼ਨ ਦਾ ਹੱਕਦਾਰ ਹੈ ਕਿਉਂਕਿ ਇਹ ਹਰ ਵਾਰ ਮੁਸ਼ਕਿਲ ਦੇ ਸਮੇਂ ਕੰਮ ਆਉਂਦਾ ਹੈ। ਸਾਲ 1993 ਵਿਚ ਹੋਏ ਦੰਗਿਆਂ ਵਿਚ ਧਾਰਾਵੀ, ਪ੍ਰਤਿਕਸ਼ਾ ਨਗਰ ਅਤੇ ਦੂਜੇ ਖੇਤਰ ਦੇ ਲੋਕ ਇਥੇ ਠਹਿਰਦੇ ਅਤੇ ਅੱਜ ਕੋਰੋਨਾ ਸੰਕਟ ਦੇ ਸਮੇਂ ਇਸ ਉਨ੍ਹਾਂ ਦੇ ਕੰਮ ਆ ਰਿਹਾ ਹੈ, ਜੋ ਸਾਨੂੰ ਬਚਾ ਰਹੇ ਹਨ।''

 
 
 
 
 
 
 
 
 
 
 
 
 
 

Gulf Hotel deserves a standing ovation for stepping up each time during times of crisis. From sheltering the riot victims during 1993 Mumbai riots from Dharavi, Pratiksha Nagar & several other areas of #mumbai till this day during #covid_19 #lockdown providing protection to those protecting US, @mumbai.police_ 🙏🏼♥️

A post shared by Abu Farhan Azmi (@abufarhanazmi) on Apr 16, 2020 at 4:24am PDT

ਦੱਸਣਯੋਗ ਹੈ ਕਿ ਫ਼ਰਹਾਨ ਆਜ਼ਮੀ ਦਾ ਇਹ ਗਲਫ ਹੋਟਲ ਮੁੰਬਈ ਪੁਲਸ ਵਲੋਂ ਕੁਵਾਰੰਟੀਨ ਸੈਂਟਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇਗਾ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਰਫ਼ੀਕ ਨਗਰ ਵਿਚ ਰਾਹਤ ਸਮਗਰੀ ਦੇ ਤੌਰ 'ਤੇ ਬ੍ਰੈਡ ਵੀ ਪਹੁੰਚਾਏ ਸਨ। ਉਨ੍ਹਾਂ ਨੇ ਸਾਲ 2009 ਵਿਚ ਆਇਸ਼ਾ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਇਕ ਪੁੱਤਰ ਵੀ ਹੈ। 'ਕੋਰੋਨਾ ਵਾਇਰਸ' ਕਾਰਨ ਦੇਸ਼ ਵਿਚ ਦੁਖਦਾਈ ਮਾਹੌਲ ਹੈ। ਕਈ ਬਾਲੀਵੁੱਡ ਸਿਤਾਰਿਆਂ ਨੇ ਆਰਥਿਕ ਰੂਪ ਤੋਂ ਮਦਦ ਕੀਤੀ ਹੈ।    

 
 
 
 
 
 
 
 
 
 
 
 
 
 

2 batches 500 Pao / breads delivered at Relief Centre in Rafiq Nagar, Govandi...Thankyou @mumbai.police_ for letting the delivery trucks through #الحمدلله #dowhatyoucan #covid

A post shared by Abu Farhan Azmi (@abufarhanazmi) on Apr 9, 2020 at 2:12am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News