ਆਯੂਸ਼ਮਾਨ ਦੀ ''ਸ਼ੁਭ ਮੰਗਲ ਸਾਵਧਾਨ'' ਦਾ ਸੀਕੂਅਲ, ਦੇਖੋ ਟੀਜ਼ਰ
5/10/2019 9:25:54 AM
ਮੁੰਬਈ(ਬਿਊਰੋ)— 2017 'ਚ ਆਯੂਸ਼ਮਾਨ ਖੁਰਾਣਾ ਤੇ ਭੂਮੀ ਪੇਂਡਨੇਕਰ ਦੀ ਫਿਲਮ 'ਸ਼ੁਭ ਮੰਗਲ ਸਾਵਧਾਨ' ਨੇ ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕੀਤੀ ਸੀ। ਦੋਵਾਂ ਦੀ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆਈ ਸੀ। ਲੰਬੇ ਸਮੇਂ ਤੋਂ ਫਿਲਮ ਦੇ ਸੀਕੂਅਲ ਦੀ ਖਬਰਾਂ ਆ ਰਹੀਆਂ ਸਨ। ਹਾਲ ਹੀ 'ਚ ਮੇਕਰਸ ਨੇ ਇਸ ਦੀ ਆਫੀਸ਼ੀਅਲ ਅਨਾਉਂਸਮੈਂਟ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ, ਜਿਸ ਨੂੰ ਆਨੰਦ ਐਲ ਰਾਏ ਨੇ ਪ੍ਰੋਡਿਊਸ ਕੀਤਾ ਤੇ ਹਿਤੇਸ਼ ਕੇਵਲਿਆ ਨੇ ਡਾਇਰੈਕਟ ਕਰਨਾ ਹੈ।
ਇਸ ਦੇ ਨਾਲ ਹੀ ਟੀਜ਼ਰ ਨੂੰ ਦੇਖ ਕੇ ਸਾਫ ਹੈ ਕਿ ਫਿਲਮ 'ਧਾਰਾ 377' ਯਾਨੀ ਸਮਲਿੰਗੀ ਰਿਸ਼ਤਿਆਂ 'ਤੇ ਆਧਾਰਿਤ ਹੋਵੇਗੀ। ਹੋ ਸਕਦਾ ਹੈ ਕਿ ਆਯੂਸ਼ਮਾਨ ਫਿਲਮ 'ਚ ਗੇਅ ਦਾ ਕਿਰਦਾਰ ਨਿਭਾਉਣ। ਟੀਜ਼ਰ ਤੇ ਇਸ ਦੇ ਕੰਸੈਪਟ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫਿਲਮ ਪਹਿਲੇ ਪਾਰਟ ਦੀ ਤਰ੍ਹਾਂ ਧਮਾਲ ਮਚਾਵੇਗੀ। ਇਸ ਦੇ ਨਾਲ ਹੀ ਫਿਲਮ ਅਗਲੇ ਸਾਲ ਵੈਲੇਂਟਾਈਨ ਡੇਅ ਦੇ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
14 hours ago
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
14 hours ago
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
