GQ ਮੈਗਜ਼ੀਨ ਦੇ ਕਵਰ ''ਤੇ ਛਾਏ ਆਯੁਸ਼ਮਾਨ ਖੁਰਾਣਾ
1/2/2019 4:43:15 PM
ਮੁੰਬਈ(ਬਿਊਰੋ)— ਆਯੁਸ਼ਮਾਨ ਖੁਰਾਣਾ ਦੇ ਤਾਂ ਇਨ੍ਹੀਂ ਦਿਨੀਂ ਹੌਸਲੇ ਕਾਫ਼ੀ ਬੁਲੰਦ ਹਨ। ਇਕ ਤੋਂ ਵਧ ਕੇ ਇਕ ਫਿਲਮਾਂ ਉਹ ਲਗਾਤਾਰ ਦਿੰਦੇ ਜਾ ਰਹੇ ਹਨ। ਹਾਲ ਹੀ 'ਚ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਅੰਧਾਧੁਨ' ਅਤੇ 'ਵਧਾਈ ਹੋ' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ ਪਰ ਸਾਲ 2019 ਵੀ ਉਨ੍ਹਾਂ ਲਈ ਨਵੀ ਸੁਗਾਤ ਲੈ ਕੇ ਆ ਰਿਹਾ ਹੈ। ਹਾਲ ਹੀ 'ਚ ਜੀਕਿਊ ਮੈਗਜ਼ੀਨ ਨੇ ਸਾਲ ਦੇ ਪਹਿਲੇ ਸਟਾਰ ਦੇ ਤੌਰ 'ਤੇ ਆਯੁਸ਼ਮਾਨ ਨੂੰ ਕਵਰ ਪੇਜ 'ਤੇ ਜਗ੍ਹਾ ਦਿੱਤੀ ਹੈ।
ਹਾਲ ਹੀ 'ਚ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਅੰਧਾਧੁਨ' ਅਤੇ 'ਵਧਾਈ ਹੋ' ਨੇ ਸਫਲਤਾ ਦਾ ਅਜਿਹਾ ਇਤਿਹਾਸ ਲਿਖਿਆ ਕਿ ਲੋਕ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਥੱਕ ਨਹੀਂ ਰਹੇ। ਉਨ੍ਹਾਂ ਦੀ ਐਕਟਿੰਗ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ ਪਰ ਹੁਣ ਨਵੇਂ ਸਾਲ 'ਚ ਜੀਕਿਊ ਮੈਗਜ਼ੀਨ ਨੇ ਉਨ੍ਹਾ ਨੂੰ ਸਾਲ ਦੇ ਪਹਿਲੇ ਸਟਾਰ ਦੇ ਤੌਰ 'ਤੇ ਆਪਣੇ ਕਵਰ ਪੇਜ 'ਤੇ ਜਗ੍ਹਾ ਦਿੱਤੀ ਹੈ।
ਇਸ ਮੈਗਜ਼ੀਨ ਦੇ ਕਵਰ 'ਤੇ ਉਨ੍ਹਾਂ ਨੂੰ 'ਦ ਡਾਰਕ ਹਾਰਸ' ਦਾ ਟੈਗ ਵੀ ਦਿੱਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ