ਤੱਬੂ, ਆਯੁਸ਼ਮਾਨ ਤੇ ਰਾਧਿਕਾ ਤੋਂ ਬਾਅਦ ਮਿਲੋ 'ਅੰਧਾਧੁਨ' ਦੇ ਇਕ ਹੋਰ ਅਹਿਮ ਕਿਰਦਾਰ ਨਾਲ

9/22/2018 11:57:22 AM

ਮੁੰਬਈ (ਬਿਊਰੋ)— ਸ਼੍ਰੀਰਾਮ ਰਾਘਵਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਅੰਧਾਧੁਨ' 'ਚ ਤੱਬੂ, ਆਯੁਸ਼ਮਾਨ ਖੁਰਾਣਾ ਅਤੇ ਰਾਧਿਕਾ ਆਪਟੇ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਹਾਲਾਂਕਿ ਹਰ ਕੋਈ ਇਸ ਫਿਲਮ 'ਚ ਨਵੇਂ ਕਿਰਦਾਰ ਬਾਰੇ ਜਾਣਨ ਲਈ ਉਤਸੁਕ ਹੋਵੇਗਾ ਪਰ ਦਿਲਚਸਪ ਗੱਲ ਇਹ ਹੈ ਕਿ 'ਅੰਧਾਧੁਨ' ਨਾਲ ਇਕ ਬਿੱਲੀ ਆਪਣਾ ਡੈਬਿਊ ਕਰ ਰਹੀ ਹੈ, ਜਿਸ ਦੀ ਝਲਕ ਤੁਸੀਂ ਪਹਿਲਾਂ ਪੋਸਟਰ 'ਚ ਦੇਖ ਚੁੱਕੇ ਹੋ ਅਤੇ ਉਹ ਫਿਲਮ ਦਾ ਅਹਿਮ ਹਿੱਸਾ ਹੋਵੇਗੀ। ਫਿਲਮ 'ਚ ਇਹ ਬਿੱਲੀ ਮਹੱਤਵਪੂਰਨ ਇਸ ਲਈ ਹੈ ਕਿਉਂਕਿ ਉਸ ਦੀ ਮੌਜੂਦਗੀ ਫਿਲਮ 'ਚ ਆਯੁਸ਼ਮਾਨ ਦੇ ਕਿਰਦਾਰ ਨਾਲ ਜੁੜੇ ਕਈ ਰਹੱਸਾਂ ਤੋਂ ਜਾਣੂ ਕਰਵਾਉਂਦੀ ਹੈ। ਹਾਲ ਹੀ 'ਚ ਰਿਲੀਜ਼ ਹੋਏ ਮਜ਼ੇਦਾਰ ਪੋਸਟਰ ਤੇ ਦਿਲਚਸਪ ਟਰੇਲਰ ਨੇ  ਲੋਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਫਿਲਮ ਦੇ ਟਰੇਲਰ ਨੂੰ ਪ੍ਰਸ਼ੰਸਕਾਂ ਅਤੇ ਬੀ-ਟਾਊਨ ਦੀਆਂ ਹਸਤੀਆਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।

ਫਿਲਮ 'ਅੰਧਾਧੁਨ' 'ਚ ਆਯੁਸ਼ ਇਕ ਅੰਨ੍ਹੇ ਪਿਆਨੋ ਵਾਦਕ ਦੀ ਭੂਮਿਕਾ 'ਚ ਨਜ਼ਰ ਆਉਣਗੇ ਪਰ ਉਸ ਦੀ ਜ਼ਿੰਦਗੀ 'ਚ ਮੋੜ ਉਦੋਂ ਆਉਂਦਾ ਹੈ ਜਦੋਂ ਤੱਬੂ ਨਾਲ ਉਸ ਰਸਤੇ 'ਚ ਟੱਕਰ ਹੁੰਦੀ ਹੈ। ਆਯੁਸ਼ਮਾਨ ਇਸ ਫਿਲਮ ਰਾਹੀਂ ਪਹਿਲੀ ਵਾਰ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨਾਲ ਸਹਿਯੋਗ ਕਰ ਰਹੇ ਹਨ। ਉੱਥੇ ਹੀ ਫਿਲਮ 'ਚ ਰਾਧਿਕਾ ਆਪਟੇ ਅਹਿਮ ਭੂਮਿਕਾ 'ਚ ਹੈ। ਇਹ ਫਿਲਮ ਵਾਇਆਕਾਮ 18 ਮੋਸ਼ਨ ਪਿਚਰਸ ਵਲੋਂ ਪ੍ਰੋਡਿਊਸ ਕੀਤੀ ਗਈ, ਜਦਕਿ ਸ਼੍ਰੀਰਾਮ ਰਾਘਵਨ ਨੇ ਨਿਰਦੇਸ਼ਨ ਕੀਤਾ ਹੈ। ਇਸ ਤੋਂ ਇਲਾਵਾ ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News