ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ ਆਯੁਸ਼ਮਾਨ

10/22/2018 6:07:45 PM

ਮੁੰਬਈ (ਬਿਊਰੋ)— ਬਾਲੀਵੁਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਦਾ ਕਹਿਣਾ ਹੈ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ ਅਤੇ ਆਪਣੀ ਹਰ ਫਿਲਮ ਨੂੰ ਪਹਿਲੀ ਫਿਲਮ ਸਮਝ ਕੇ ਕੰਮ ਕਰਦੇ ਹਨ। ਆਯੁਸ਼ਮਾਨ ਖੁਰਾਣਾ ਦੀ ਹਾਲ ਹੀ ਵਿਚ ਪ੍ਰਦਰਸ਼ਿਤ ਫਿਲਮ ‘ਅੰਧਾਧੁੰਦ’ ਅਤੇ ‘ਬਧਾਈ ਹੋ’ ਟਿਕਟ ਖਿੜਕੀ ਤੇ ਹਿਟ ਸਾਬਿਤ ਹੋ ਗਈ ਹੈ। ਆਯੁਸ਼ਮਾਨ ਨੇ ਦੱਸਿਆ, ਮੈਂ ਆਪਣੀ ਹਰ ਫਿਲਮ ਨੂੰ ਪਹਿਲੀ ਫਿਲਮ ਵਜੋਂ ਲੈਂਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਇੱਕ ਸਟਾਰ ਬਣ ਚੁੱਕਿਆ ਹਾਂ ਪਰ ਮੈ ਇਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ। ਆਯੁਸ਼ਮਾਨ ਦਾ ਮੰਨਣਾ ਹੈ ਕਿ ਜਦੋਂ ਫਿਲਮ ਦੀ ਚੋਣ ਕਰਨ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਆਪਣੇ ਮਨ ਤੇ ਪੂਰਾ ਵਿਸ਼ਵਾਸ ਹੁੰਦਾ ਹੈ ਅਤੇ ਇਸ ਤੇ ਭਰੋਸਾ ਕਰਨਾ ਸਿਖਿਆ ਹੈ। ਆਯੁਸ਼ਮਾਨ ਨੇ ਕਿਹਾ ਕਿ ਮੇਰਾ ਫਿਲਮੀ ਕੈਰੀਅਰ ਹੁਣ ਉੱਪਰ ਹੀ ਚੜ ਰਿਹਾ ਹੈ।

ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਬਧਾਈ ਹੋ' ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ 'ਚ ਹੁਣ ਤੱਕ 45 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਉੱਥੇ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਜਲਦ ਹੀ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News