ਆਯੁਸ਼ਮਾਨ ਦੇ ਬੇਟੇ ਨੇ ਮਾਂ ਤਾਹਿਰਾ ਨੂੰ Bald ਹੋਣ 'ਤੇ ਦਿੱਤੀ ਇਹ ਸਲਾਹ

5/23/2019 4:00:32 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਅੱਪ ਹਾਲ ਹੀ 'ਚ ਕੈਂਸਰ ਵਰਗੀ ਬਿਮਾਰੀ ਨਾਲ ਮੁਕਾਬਲਾ ਕਰਕੇ ਠੀਕ ਹੋਈ ਹੈ ਪਰ ਇਸ ਸਭ ਦੇ ਚਲਦੇ ਤਾਹਿਰਾ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਨ੍ਹਾਂ ਮੁਸ਼ਕਲਾਂ ਨੂੰ ਲੈ ਕੇ ਤਾਹਿਰਾ ਨੇ ਕੁਝ ਗੱਲਾਂ ਸਾਂਝੀਆਂ ਕੀਤੀਆ ਹਨ।
PunjabKesari
ਇਕ ਇੰਟਰਵਿਊ ਦੌਰਾਨ ਤਾਹਿਰਾ ਨੇ ਕਿਹਾ ਹੈ ਕਿ ਉਸ ਨੂੰ ਪਤਾ ਸੀ ਕਿ ਇਸ ਬਿਮਾਰੀ ਦੇ ਇਲਾਜ਼ ਦੌਰਾਨ ਮਰੀਜ਼ ਦੇ ਵਾਲ ਝੜ ਜਾਂਦੇ ਹਨ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਪੂਰੀ ਤਰ੍ਹਾਂ ਸਿਰ ਤੋਂ ਗੰਜੀ ਹੋ ਜਾਵੇਗੀ। ਤਾਹਿਰ ਨੇ ਕਿਹਾ,''ਜਦੋਂ ਇਸ ਹਾਲਤ 'ਚ ਉਸ ਦੇ ਬੇਟੇ ਨੇ ਉਸ ਨੂੰ ਪਹਿਲੀ ਵਾਰ ਦੇਖਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਬੰਦਿਆਂ ਨੂੰ ਗੰਜਾ ਹੁੰਦਾ ਤਾਂ ਦੇਖਿਆ ਸੀ ਪਰ ਮੇਰੀ ਮਾਂ ਨੇ ਅਜਿਹਾ ਕਿਉਂ ਕੀਤਾ।''
PunjabKesari
ਫਿਰ ਤਾਹਿਰਾ ਨੇ ਕਿਹਾ ਕਿ ਉਸ ਦੇ ਬੇਟੇ ਨੇ ਕਿਹਾ ਕਿ ਉਹ ਇਸ ਹਾਲਤ 'ਚ ਉਸ ਦੇ ਦੋਸਤਾਂ ਦੇ ਸਾਹਮਣੇ ਨਾ ਆਉਣ ਪਰ ਇਸ ਦੇ ਬਾਵਜੂਦ ਤਾਹਿਰਾ ਨੇ ਆਪਣੇ ਬੇਟੇ ਦੀ ਗੱਲ ਨਾ ਮੰਨਦੇ ਹੋਏ ਨਾਂ ਸਿਰਫ ਉਸ ਦੇ ਦੋਸਤਾਂ ਨੂੰ ਮਿਲੀ ਬਲਕਿ ਉਨ੍ਹਾਂ ਨਾਲ ਟਾਈਮ ਵੀ ਬਿਤਾਇਆ ।
PunjabKesari
ਇਸ ਦੇ ਨਾਲ ਹੀ ਉਨ੍ਹਾਂ ਨੇ ਖੂਬਸੂਰਤੀ ਦੀ ਨਵੀਂ ਪਰਿਭਾਸ਼ਾ ਰੱਖੀ।'' ਤਾਹਿਰਾ ਨੇ ਕਿਹਾ,''ਮੈਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਮੈਂ ਗੰਜੀ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੀ ਲੱਗਾਗੀ। ਮੈਂ ਉਸ ਤਰ੍ਹਾਂ ਦੇ ਵਿਚਾਰਾਂ ਦੀ ਮਹਿਲਾ ਸੀ ਜਿਸ ਲਈ ਬਿਨ੍ਹਾਂ ਵਾਲਾਂ ਦੇ ਹੋਣਾ ਮਤਲਬ ਬਦਸੂਰਤ ਹੋਣਾ ਸੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News