ਭੂਮੀ-ਯਾਮੀ ਨਾਲ 'ਬਾਲਾ' 'ਚ ਨਜ਼ਰ ਆਉਣਗੇ ਆਯੂਸ਼ਮਾਨ ਖੁਰਾਨਾ

5/12/2019 9:20:21 AM

ਮੁੰਬਈ(ਬਿਊਰੋ)— ਸਾਲ 2018 'ਚ ਦੋ-ਦੋ ਧਮਾਕੇਦਾਰ ਫਿਲਮਾਂ ਦੇਣ ਤੋਂ ਬਾਅਦ ਆਯੂਸ਼ਮਾਨ ਖੁਰਾਨਾ ਇੰਡਸਟਰੀ ਦੇ ਮਨਪਸੰਦੀ ਹੀਰੋ ਬਣ ਗਏ ਹਨ। ਜਲਦ ਉਹ ਆਪਣੀਆਂ ਕੁਝ ਹੋਰ ਫਿਲਮਾਂ ਨਾਲ ਆ ਰਹੇ ਹਨ, ਜਿਨ੍ਹਾਂ 'ਚ ਇਕ ਫਿਲਮ 'ਬਾਲਾ' ਹੈ। ਇਸ ਫਿਲਮ 'ਚ ਵੀ ਆਯੂਸ਼ ਟੈਬੂ ਵਾਲੇ ਸਬਜੈਟ ਨੂੰ ਚੁੱਕਦੇ ਨਜ਼ਰ ਆਉਣਗੇ। ਫਿਲਮ 'ਚ ਉਨ੍ਹਾਂ ਨਾਲ ਯਾਮੀ ਗੌਤਮ ਤੇ ਭੂਮੀ ਪੇਂਡਨੇਕਰ ਵੀ ਨਜ਼ਰ ਆਉਣਗੀਆਂ।


ਮੇਕਰਸ ਨੇ ਇਸ ਗੱਲ ਦਾ ਐਲਾਨ ਵੀ ਕਰ ਦਿੱਤਾ ਹੈ ਕਿ ਫਿਲਮ ਦੀ ਕਹਾਣੀ ਇਕ ਗੰਜੇ ਨੌਜਵਾਨ ਤੇ ਉਸ ਦੀ ਪ੍ਰੇਮਿਕਾ ਦੇ ਆਲੇ-ਦੁਆਲੇ ਘੁੰਮਦੀ ਦਿਖਾਈ ਜਾਵੇਗੀ। ਇਸ 'ਚ ਆਯੂਸ਼ਮਾਨ ਗੰਜੇ ਦਾ ਕਿਰਦਾਰ ਨਿਭਾਉਣਗੇ। 'ਬਾਲਾ' ਨੂੰ ਦਿਨੇਸ਼ ਵਿਜਾਨ ਦੇ ਪ੍ਰੋਡਕਸ਼ਨ 'ਚ ਅਮਰ ਕੌਸ਼ਿਕ ਡਾਇਰੈਕਟ ਕਰਨਗੇ। ਫਿਲਮ ਦੀ ਸ਼ੂਟਿੰਗ ਕਾਨਪੁਰ ਤੇ ਮੁੰਬਈ 'ਚ ਹੋਣੀ ਹੈ। ਇਸ ਦੀ ਰਿਲੀਜ਼ ਡੇਟ ਦਾ ਅਜੇ ਕੋਈ ਐਲਾਨ ਨਹੀਂ ਹੋਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News