ਮਾਡਲ ਗਰਲ ਅਯਾਨ ਅਲੀ ਵਿਰੁੱਧ ਗ੍ਰਿਫਤਾਰੀ ਦੇ ਵਾਰੰਟ ਜਾਰੀ
3/10/2019 10:31:09 AM
ਰਾਵਲਪਿੰਡੀ (ਬਿਊਰੋ) — ਰਾਵਲਪਿੰਡੀ ਦੀ ਕਸਟਮ ਅਦਾਲਤ ਨੇ ਮਾਡਲ ਗਰਲ ਅਯਾਨ ਅਲੀ ਨੂੰ ਕਰੰਸੀ ਸਮੱਗਲਿੰਗ ਕੇਸ ਵਿਚ ਇਸ਼ਤਿਹਾਰੀ ਮੁਜਰਮ ਕਰਾਰ ਦੇ ਦਿੱਤਾ ਹੈ। ਅਦਾਲਤ ਦੇ ਜੱਜ ਹਰਸ਼ਦ ਹੁਸੈਨ ਨੇ ਮਾਡਲ ਅਯਾਨ ਅਲੀ ਦੇ ਵਿਰੁੱਧ ਕਰੰਸੀ ਸਮੱਗਲਿੰਗ ਕੇਸ ਦੀ ਸੁਣਵਾਈ ਦੌਰਾਨ ਅਪਰਾਧੀ ਅਯਾਨ ਅਲੀ ਦੀ ਗੈਰਹਾਜ਼ਰੀ 'ਤੇ ਸਖਤ ਨਾਰਾਜ਼ਗੀ ਪ੍ਰਗਟਾਈ ਤੇ ਉਸ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ।
ਦੱਸਣਯੋਗ ਹੈ ਕਿ ਮਾਡਲ ਗਰਲ ਅਯਾਨ ਅਲੀ ਪੇਸ਼ੇ ਤੋਂ ਮਾਡਲ, ਗਾਇਕਾ ਤੇ ਅਦਾਕਾਰਾ ਹੈ।
ਉਸ ਨੂੰ 14 ਮਾਰਚ 2015 ਨੂੰ ਪਾਕਿਸਤਾਨ ਦੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ