''ਕੁਝ ਭੀ ਹੋ ਜਾਏ'' ਗੀਤ ਨਾਲ ਬੀ ਪਰਾਕ ਨੇ ਲੁੱਟਿਆ ਦਰਸ਼ਕਾਂ ਦਾ ਦਿਲ (ਵੀਡੀਓ)

4/11/2020 9:35:05 AM

ਜਲੰਧਰ (ਵੈੱਬ ਡੈਸਕ) - ਸੰਗੀਤ ਜਗਤ ਦੇ ਨਾਮੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਆਪਣੇ ਨਵੇਂ ਗੀਤ 'ਕੁਝ ਭੀ ਹੋ ਜਾਏ' ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਹਨ। ਉਨ੍ਹਾਂ ਦਾ ਇਹ ਗੀਤ ਫੈਨਜ਼ ਵੱਲੋ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਤੇ ਗਾਇਕ ਜਾਨੀ ਵੱਲੋ ਲਿਖੇ ਗਏ ਹਨ, ਜਿਸ ਦਾ ਮਿਊਜ਼ਿਕ ਖੁਦ ਬੀ ਪਰਾਕ ਨੇ ਤਿਆਰ ਕੀਤਾ ਹੈ। ਇਹ ਗੀਤ ਸੈਡ ਸੌਂਗ ਜ਼ੋਨਰ ਦਾ ਹੈ, ਜਿਸ ਨੂੰ Desi Melodies ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋ ਇਸ ਗੀਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਦੱਸ ਦੇਈਏ ਕਿ ਬੀ ਪਰਾਕ ਨੇ ਇਕ ਵਾਰ ਫਿਰ ਆਪਣੇ ਗੀਤ 'ਕੁਝ ਭੀ ਹੋ ਜਾਏ' ਨਾਲ ਦਰਸ਼ਕਾਂ ਦਾ ਜਿੱਤ ਲਿਆ ਹੈ। ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ 'ਮਨ ਭਰਿਆ', 'ਜੰਨਤ', 'ਮਸਤਾਨੀ', 'ਰੱਬਾ ਵੇ' ਅਤੇ 'ਸ਼ੁਕਰੀਆ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਬੀ ਪਰਾਕ ਆਪਣੀ ਦਮਦਾਰ ਆਵਾਜ਼ ਦਾ ਜਾਦੂ ਸਿਰਫ ਪੰਜਾਬੀ ਫਿਲਮ ਇੰਡਸਟਰੀ ਵਿਚ ਹੀ ਨਹੀਂ ਸਗੋਂ ਬਾਲੀਵੁੱਡ ਫ਼ਿਲਮਾਂ ਵਿਚ ਬਿਖੇਰ ਚੁੱਕੇ ਹਨ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News