100 ਕਰੋੜ ਦੇ ਕਲੱਬ ’ਚ ਸ਼ਾਮਲ ਹੋਈ ‘ਬਾਗੀ 3’

3/16/2020 10:47:50 AM

ਮੁੰਬਈ(ਬਿਊਰੋ)-  ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀ ਫਿਲਮ ‘ਬਾਗੀ 3’ ਨੂੰ ਬਾਕਸ ਆਫਿਸ ‘ਤੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਫਿਲਮ ‘ਚ ਟਾਈਗਰ ਸ਼ਰਾਫ਼ ਤੇ ਸ਼ਰਧਾ ਕਪੂਰ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ| ਫਿਲਮ ਨੇ ਬਾਕਸ ਆਫਿਸ ਤੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ| ਤੁਹਾਨੂੰ ਦੱਸ ਦੇਈਏ ਫਿਲਮ ਨੇ ਹੁਣ ਤੱਕ ਭਾਰਤ ‘ਚ 90.67 ਕਰੋੜ, ਜਦਕਿ ਵਿਦੇਸ਼ ‘ਚ 21.63 ਕਰੋੜ ਦੀ ਕਮਾਈ ਕੀਤੀ ਹੈ| ਫਿਲਮ ਨੇ ਕੁੱਲ ਮਿਲਾ ਕੇ 112.3 ਕਰੋੜ ਦਾ ਕਾਰੋਬਾਰ ਕਰ ਲਿਆ ਹੈ| ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਫਿਲਮ ‘ਬਾਗੀ 3’ ਦਾ ਨਿਰਦੇਸ਼ਨ ਅਹਿਮਦ ਖਾਨ ਵਲੋਂ ਕੀਤਾ ਗਿਆ, ਜਦਕਿ ਸਾਜ਼ਿਦ ਨਾਡਿਆਵਾਲਾ ਵਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ| ਫਿਲਮ ਵਿੱਚ ਟਾਈਗਰ ਸ਼ਰਾਫ਼ ਤੇ ਸ਼ਰਧਾ ਕਪੂਰ ਤੋਂ ਇਲਾਵਾ ਰਿਤੇਸ਼ ਦੇਸ਼ਮੁੱਖ, ਚੰਕੀ ਪਾਂਡੇ, ਆਸ਼ੂਤੋਸ਼ ਰਾਣਾ,ਸਤੀਸ਼ ਕੌਸ਼ਿਕ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ| ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ਵਿੱਚ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਾਰਨ ਵਿੱਚ ਸਫਲ ਰਹੇਗੀ|

ਇਹ ਵੀ ਪੜ੍ਹੋ: ਰਾਖੀ ਸਾਵੰਤ ਨੇ ਦੱਸਿਆ ਕਰੋਨਾ ਵਾਇਰਸ ਤੋਂ ਬਚਣ ਦਾ ਤਰੀਕਾ, ਵੀਡੀਓ ਵਾਇਰਲ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News