''ਬਾਹੂਬਲੀ 2'' ਦਾ ਨਵਾਂ ਰਿਕਾਰਡ, 1000 ਕਰੋੜ ਕਮਾਉਣ ਵਾਲੀ ਬਣੀ ਪਹਿਲੀ ਭਾਰਤੀ ਫਿਲਮ

5/7/2017 3:51:16 PM

ਨਵੀਂ ਦਿੱਲੀ— ਬਾਕਸ ਆਫਿਸ ''ਤੇ ਲਗਾਤਾਰ ਰੋਜ਼ਾਨਾ ਨਵੇਂ-ਨਵੇਂ ਰਿਕਾਰਡ ਤੋੜ ਰਹੀ ਐੱਸ. ਐੱਸ. ਰਾਜਾਮੌਲੀ ਦੀ ਫਿਲਮ ''ਬਾਹੂਬਲੀ'' ਨੇ ਕਮਾਈ ਦਾ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ''ਬਾਹੂਬਲੀ ਭਾਰਤ ਦੀ ਪਹਿਲੀ ਫਿਲਮ ਬਣ ਗਈ ਗਈ ਹੈ, ਜਿਸ ਨੇ ਦੁਨੀਆ ਭਰ ''ਚ 1000 ਕਰੋੜ ਦੀ ਕਮਾਈ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਰਮੇਸ਼ ਬਾਲਾ ਨੇ ਟਵੀਟ ਕਰ ਦਿੱਤੀ ਹੈ।
ਕਰਨ ਜੌਹਰ ਨੇ ਵੀ ਆਪਣੇ ਟਵਿਟਰ ਹੈਂਡਲ ''ਤੇ ਫਿਲਮ ਦੇ 1000 ਕਰੋਜ਼ ਪਾਰ ਕਰਨ ਦੀ ਖਬਰ ਦਿੱਤੀ ਹੈ ਅਤੇ ਕਿਹਾ ਕਿ ਇਹ ਫਿਲਮ ਭਾਰਤੀ ਸਿਨੇਮਾ ਲਈ ਮਾਈਲਸਚੋਨ ਸਾਬਿਤ ਹੋਈ ਹੈ।
ਦੱਸਣਯੋਗ ਹੈ ਕਿ ''ਬਾਹੂਬਲੀ 2'' ਨੇ ਤਕਰੀਬਨ 9 ਦਿਨਾਂ ''ਚ ਇਹ ਆਂਕੜਾ ਪਾਰ ਕਰ ਲਿਆ ਹੈ। ''ਬਾਹੂਬਲੀ 2'' ਨੇ ਭਾਰਤ ''800 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਅਤੇ ਵਿਦੇਸ਼ ''ਚ ਇਸ ਫਿਲਮ ਨੇ ਲਗਭਗ 200 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦੇ ਹਾਊਸਫੁਲ ਸ਼ੋਅਜ਼ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫਿਲਮ 1500 ਕਰੋੜ ਦਾ ਆਂਕੜਾ ਵੀ ਪਾਰ ਕਰ ਸਕਦੀ ਹੈ। ਫਿਲਮ ਦੇ ਅਭਿਨੇਤਾ ਪ੍ਰਭਾਸ ਨੇ ਆਪਣੇ ਫੇਸਬੁਕ ਪੇਜ ''ਤੇ ਆਪਣੇ ਪ੍ਰਸ਼ੰਸਕਾਂ ਨੂੰ ਫਿਲਮ ਦੀ ਸਫਲਤਾ ਅਤੇ ਉਸ ਨੇ ਪਿਆਰ ਲਈ ਥੈਂਕਸ ਬੋਲਦੇ ਹੋਏ ਸਪੈਸ਼ਲ ਨੋਟ ਲਿਖਿਆ ਹੈ। ਇਸ ਫਿਲਮ ਅਨੁਸ਼ਕਾ ਸ਼ੈੱਟੀ, ਪ੍ਰਭਾਸ, ਤਮੰਨਾ, ਨਾਸਿਰ ਅਤੇ ਸਤਿਆਰਾਜ ਮੁੱਖ ਭੂਮਿਕਾ ''ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News