ਚੀਨ ''ਚ ਹੁਣ ''ਬਾਹੂਬਲੀ 2'' ਮਚਾਏਗੀ ਧਮਾਲ, 6000 ਸਕ੍ਰੀਨਜ਼ ''ਤੇ ਹੋਵੇਗੀ ਰਿਲੀਜ਼
7/4/2017 6:40:37 PM
ਮੁੰਬਈ— ਆਮਿਰ ਖਾਨ ਦੀ ਫਿਲਮ 'ਦੰਗਲ' ਤੇ ਪ੍ਰਭਾਸ ਸਟਾਰਰ 'ਬਾਹੂਬਲੀ 2' ਹੁਣ ਤਕ ਦੀਆਂ ਸਭ ਤੋਂ ਵੱਡੀਆਂ ਹਿੰਦੀ ਫਿਲਮਾਂ ਮੰਨੀਆਂ ਜਾ ਰਹੀਆਂ ਹਨ। ਦੋਵਾਂ ਹੀ ਫਿਲਮਾਂ ਨੇ ਦਰਸ਼ਕਾਂ ਦੇ ਦਿਲ ਤੇ ਦਿਮਾਗ 'ਚ ਅਸਰ ਛੱਡਿਆ ਹੈ। ਕਮਾਈ ਦੇ ਮਾਮਲੇ 'ਚ ਵੀ ਦੋਵਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਕਮਾਈ ਦੇ ਦੰਗਲ 'ਚ ਕਿਹੜੀ ਫਿਲਮ ਜਿੱਤਣ ਵਾਲੀ ਹੈ, ਇਹ ਦੇਖਣਾ ਮਜ਼ੇਦਾਰ ਹੈ। ਬਾਕਸ ਆਫਿਸ ਦੇ ਅੰਕੜਿਆਂ ਨੂੰ ਲੈ ਕੇ ਦੋਵਾਂ ਫਿਲਮਾਂ 'ਚ ਸਖਤ ਟੱਕਰ ਚੱਲ ਰਹੀ ਹੈ।
ਦੋਵੇਂ ਹੀ ਫਿਲਮਾਂ ਹਿੰਦੀ ਸਿਨੇਮਾ ਦੇ ਇਤਿਹਾਸ ਦੇ ਕਈ ਰਿਕਾਰਡ ਤੋੜ ਚੁੱਕੀਆਂ ਹਨ। ਹੁਣ ਤਕ ਆਮਿਰ ਦੀ ਫਿਲਮ 'ਦੰਗਲ' ਹੀ 'ਬਾਹੂਬਲੀ 2' ਦੇ ਮੁਕਾਬਲੇ ਅੱਗੇ ਚੱਲ ਰਹੀ ਹੈ ਪਰ ਹੁਣ ਇਸ ਮੁਕਾਬਲੇ 'ਚ ਮਜ਼ੇਦਾਰ ਮੋੜ ਆਉਣ ਵਾਲਾ ਹੈ। 'ਦਿ ਟੈਲੀਗ੍ਰਾਫ' ਦੀ ਖਬਰ ਮੁਤਾਬਕ 'ਬਾਹੂਬਲੀ' ਦੇ ਮੇਕਰਜ਼ ਨੇ ਫਿਲਮ ਨੂੰ ਚੀਨ 'ਚ ਰਿਲੀਜ਼ ਕਰਨ ਲਈ ਕਮਰ ਕੱਸ ਲਈ ਹੈ ਤੇ ਫਿਲਮ ਦੀ ਸਕ੍ਰੀਨਿੰਗ 6000 ਸਕ੍ਰੀਨਜ਼ 'ਤੇ ਕੀਤੇ ਜਾਣ ਦੀ ਤਿਆਰੀ ਹੈ।
ਦੰਗਲ
ਦੁਨੀਆ ਭਰ 'ਚ ਹੁਣ ਤਕ ਦੀ ਕਮਾਈ : 1864 ਕਰੋੜ ਰੁਪਏ
ਭਾਰਤ 'ਚ ਕੁਲ ਕਮਾਈ : 387.38 ਕਰੋੜ ਰੁਪਏ
ਚੀਨ 'ਚ ਕੁਲ ਕਮਾਈ : 1291 ਕਰੋੜ ਰੁਪਏ
ਹੋਰਨਾਂ ਦੇਸ਼ਾਂ 'ਚ ਕੁਲ ਕਮਾਈ : 185. 62 ਕਰੋੜ
ਬਾਹੂਬਲੀ 2
ਦੁਨੀਆ ਭਰ 'ਚ ਹੁਣ ਤਕ ਦੀ ਕਮਾਈ : 1725 ਕਰੋੜ ਰੁਪਏ
ਭਾਰਤ 'ਚ ਕੁਲ ਕਮਾਈ : 1366 ਕਰੋੜ ਰੁਪਏ (ਹਿੰਦੀ, ਤਾਮਿਲ, ਤੇਲਗੂ ਤੇ ਮਲਿਆਲਮ ਭਾਸ਼ਾ)
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ