''ਬਾਹੂਬਲੀ 2'' ਦੇ ਇਹ ਦੋ ਨਵੇਂ ਪੋਸਟਰ ਫਿਲਮ ਪ੍ਰਤੀ ਵਧਾਉਣਗੇ ਤੁਹਾਡੀ ਉਤਸੁਕਤਾ
4/26/2017 4:47:57 PM
ਨਵੀਂ ਦਿੱਲੀ— ਸ਼ੁੱਕਰਵਾਰ ਹੁਣ ਦੂਰ ਨਹੀਂ ਹੈ। ਦਰਸ਼ਕਾਂ ਨੂੰ ''ਬਾਹੂਬਲੀ 2'' ਦਾ ਬੇਸੱਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ਦੇ ਦੋ ਨਵੇਂ ਪੋਸਟਰ ਰਿਲੀਜ਼ ਹੋਏ ਹਨ। ਇਹ ਪੋਸਟਰ ਇਸ ਫਿਲਮ ਦੇ ਬਾਕੀ ਪੋਸਟਰਾਂ ਤੋਂ ਕਾਫੀ ਬੇਹਿਤਰੀਨ ਹੈ। ਫਿਲਮਮੇਕਰਸ ਨੇ ਫਿਲਮ ''ਚ ਅਮਰੇਂਦਰ ਬਾਹੂਬਲੀ ਅਤੇ ਦੇਵਸੈਨਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਜੋ ਇੰਟਰਨੈੱਟ ''ਤੇ ਕਾਫੀ ਧਮਾਲ ਮਚਾ ਰਹੀਆਂ ਹਨ। ਇਸ ਪੋਸਟਰ ''ਚ ਬਾਹੂਬਲੀ ਨੂੰ ਦਮਦਾਰ ਰੂਪ ''ਚ ਦਿਖਾਇਆ ਗਿਆ ਹੈ। ਬਾਹੂਬਲੀ ਦਾ ਇਹ ਸ਼ਾਹੀ ਅੰਦਾਜ਼ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਦੂਜੇ ਪਾਸੇ ਕੁੰਤਾਲਾ ਦੀ ਰਾਣੀ ਵੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਹ ਨਵੇਂ ਪੋਸਟਰ ਨੂੰ ਫਿਲਮ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਫਿਲਮ ਭਾਰਤ ''ਚ 8000 ਸਕ੍ਰੀਨਸ ''ਤੇ ਰਿਲੀਜ਼ ਹੋਣ ਵਾਲੀ ਹੈ। ਬਾਲੀਵੁੱਡ ਦੀ ਬੇਹਿਤਰੀਨ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਦੇਸ਼ ਭਰ ''ਚ ਲਗਭਗ 5000 ਸਕ੍ਰੀਨ ''ਤੇ ਰਿਲੀਜ਼ ਹੁੰਦੀ ਹੈ। ਦੱਖਣ ਭਾਰਤ ਦੀਆਂ 3000 ਸਕ੍ਰੀਨ ''ਤੇ ਕੇਵਲ ਤਾਮਿਲ, ਤੇਲੁਗੂ, ਕੰਨੜ ਅਤੇ ਮਲਿਆਲਮ ਫਿਲਮਾਂ ਹੀ ਨਜ਼ਰ ਆਉਂਦੀਆਂ ਹਨ। ''ਬਾਹੂਬਲੀ 2'' ਦੀ ਰਿਲੀਜ਼ ਨਾਲ ਹੀ ਲੋਕਾਂ ਨੂੰ ਪ੍ਰਭਾਸ ਦੀ ਆਉਣ ਵਾਲੀ ਫਿਲਮ ''ਸਾਹੋ'' ਦਾ ਟੀਜਰ ਵੀ ਦੇਖਣ ਨੂੰ ਮਿਲੇਗਾ। ਐਕਸਾਈਟਮੈਂਟ ਬਣਾਈ ਰੱਖਣ ਲਈ ਫਿਲਮ ਦਾ ਪਹਿਲਾ ਪੋਸਟਰ ਲੁਕ ਰਿਵੀਲ ਕਰ ਦਿੱਤਾ ਗਿਆ ਹੈ। ਪ੍ਰਭਾਸ ਨੇ ਆਪ ਇਸ ਨੂੰ ਆਪਣੇ ਫੇਸਬੁੱਕ ਪੇਜ ''ਤੇ ਪੋਸਟ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ