ਰਾਜਾਮੌਲੀ ''ਬਾਹੂਬਲੀ'' ਨੂੰ ਛੋਟੇ ਪਰਦੇ ਲਿਆਉਣ ਦੀ ਕਰ ਰਹੇ ਹਨ ਕੋਸ਼ਿਸ਼

4/2/2017 11:00:12 AM

ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੀ ਫਿਲਮ ''ਬਾਹੂਬਲੀ 2'' ਦਾ ਪ੍ਰਸ਼ੰਸਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬਾਹੂਬਲੀ ਨੂੰ ਕਿਤਾਬ ਦੇ ਰੂਪ ''ਚ ਲਿਆਉਣ ਤੋਂ ਬਾਅਦ ਹੁਣ ਇਸ ਨੂੰ ਛੋਟੇ ਪਰਦੇ ''ਤੇ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਰਾਜਮੌਲੀ ਦੀ ਸੁਪਰਹਿੱਟ ਫਿਲਮ ਬਾਹੂਬਲੀ ''ਤੇ ਆਧਾਰਿਤ ਇਕ ਕਿਤਾਬ ''ਦਿ ਰਾਈਜ ਆਫ ਸ਼ਿਵਗਾਮ'' ਦੇ ਲਾਂਚਿੰਗ ਮੌਕੇ ''ਤੇ ਉਨ੍ਹਾਂ ਕਿਹਾ, ''''ਮੇਰੀ ਯੋਜਨਾ ਹੁਣ ਬਾਹੂਬਲੀ ''ਤੇ ਟੀ. ਵੀ. ਸ਼ੋਅ ਬਣਾਉਣ ਦੀ ਹੈ। ਹਾਲਾਂ ਕਿ ਇਹ ਡੇਲੀ ਸੋਪ ਨਹੀਂ ਹੋਵੇਗੀ। ਮੇਰੀ ਯੋਜਨਾ 10 ਤੋਂ 13 ਐਪੀਸੋਡ ਵਾਲਾ ਸੀਜਨਲ ਸ਼ੋਅ ਬਣਾਉਣ ਵਾਲੀ ਹੈ।

ਜ਼ਿਕਰਯੋਗ ਹੈ ਕਿ ''ਦਿ ਰਾਈਜ਼ ਆਫ ਸ਼ਿਵਗਾਮੀ'' ਦੇ ਲੇਖਕ ਆਨੰਦ ਨੀਲਕਾਂਤਨ ਹਨ ਜੋ ਰਮਾਇਨ ਅਤੇ ਮਹਾਭਾਰਤ ਵਰਗੀਆਂ ਪੁਸਤਕਾਂ ਲਿਖਣ ਦੇ ਲਈ ਜਾਣੇ ਜਾਂਦੇ ਹਨ। ਕਿਸੇ ਕਿਤਾਬ ''ਤੇ ਫਿਲਮ ਬਣਾਉਣ ਦੇ ਸਵਾਲ ''ਤੇ ਨਿਰਦੇਸ਼ਕ ਨੇ ਕਿਹਾ, ''''ਇਨ੍ਹਾਂ ਦਾ ਰਾਵਨ ਦਾ ਚਰਿਤਰ ਬਹੁਤ ਹੀ ਵੱਖ ਹੈ। ਇਹ ਬਹੁਤ ਹੀ ਉਤਸ਼ਾਹਜਨਕ ਹੈ ਪਰ ਮੈਨੂੰ ਨਹੀਂ ਪਤਾ ਕਿ ਮੈਂ ਇਸ ''ਤੇ ਫਿਲਮ ਬਣਾਵਾਗਾ ਜਾਂ ਨਹੀਂ। ਕਿਤਾਬਾਂ ਤੋਂ ਇਲਾਵਾ ਵੀ ਉਨ੍ਹਾਂ ਮੈਨੂੰ ਇਕ ਕਹਾਣੀ ਸੁਣਾਈ ਸੀ ਜੋ ਹੁਣ ਤਕ ਕਾਗਜਾਂ ''ਚ ਹੀ ਸੀਮੀਤ ਹੈ। ਇਹ ਇਕ ਪਸੰਦੀਦਾ ਕਹਾਣੀ ਹੈ ਜਿਸ ਤੋਂ ਮੈਂ ਕਾਫੀ ਪ੍ਰਭਾਵਿਤ ਹੋਇਆ ਸੀ। ਇਸ ਲਈ ਸ਼ਾਹਿਦ ਮੈਂ ਇਸ ਨੂੰ ਬਣਾਉਣਾ ਚਾਹੁੰਦਾ ਹਾਂ ਪਰ ਜਦੋਂ ਉਨ੍ਹਾਂ ਕੋਲੋ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਮੈਂ ਇਸ ਬਾਰੇ ਕੋਈ ਖੁਲਾਸਾ ਨਹੀਂ ਕਰ ਸਕਦਾ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News