ਦਾਜ ਲਈ ਪਤਨੀ ਨੂੰ ਕੁੱਟਦਾ ਸੀ 'ਬਾਹੂਬਲੀ' ਫੇਮ ਐਕਟਰ

8/8/2019 3:06:47 PM

ਨਵੀਂ ਦਿੱਲੀ (ਬਿਊਰੋ) — 'ਬਾਹੂਬਲੀ' ਐਕਟਰ ਮਧੁ ਪ੍ਰਕਾਸ਼ ਦੀ ਪਤਨੀ ਨੇ ਮੰਗਲਵਾਰ ਰਾਤ ਨੂੰ ਘਰ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਭਾਰਤੀ ਦੇ ਖੁਦਕੁਸ਼ੀ ਮਾਮਲੇ 'ਚ ਹੁਣ ਨਵਾਂ ਮੋੜ ਆਇਆ ਹੈ। ਭਾਰਤੀ ਦੇ ਪਿਤਾ ਨੇ ਜਵਾਈ ਮਧੁ ਪ੍ਰਕਾਸ਼ 'ਤੇ ਗੰਭੀਰ ਦੋਸ਼ ਲਾਏ ਹਨ, ਜਿਸ ਤੋਂ ਬਾਅਦ ਹੈਦਰਾਬਾਦ 'ਚ ਪੁਲਸ ਨੇ ਐਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਰਿਪੋਰਟ 'ਚ ਰਾਏਦੁਰਗਮ ਪੁਲਸ ਸਟੇਸ਼ਨ ਦੇ ਸਰਕਲ ਇੰਸਪੈਕਟਰ ਰਵਿੰਦਰ ਦੇ ਹਵਾਲੇ ਤੋਂ ਦੱਸਿਆ ਕਿ ਭਾਰਤੀ ਦੇ ਪਿਤਾ ਨੇ ਮਧੁ ਪ੍ਰਕਾਸ਼ ਦੀ ਧੀ ਦੀ ਆਤਮ ਹੱਤਿਆ ਨਾਲ ਜੁੜੇ ਹੋਣ ਦਾ ਕੇਸ ਫਾਈਲ ਕਰਵਾਇਆ ਹੈ। ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਐਕਟਰ ਮਧੁ ਪ੍ਰਕਾਸ਼ ਉਸ ਦੀ ਧੀ ਨੂੰ ਦਹੇਜ ਲਈ ਤੰਗ ਕਰਦੇ ਸਨ। ਮਧੁ 'ਤੇ ਭਾਰਤੀ ਨਾਲ ਕੁੱਟ ਮਾਰ ਕਰਨ ਦਾ ਵੀ ਦੋਸ਼ ਲੱਗਾ। ਪਿਤਾ ਦੇ ਮੁਤਾਬਕ, ਇਨ੍ਹਾਂ ਸਾਰੀਆਂ ਚੀਜ਼ਾਂ ਨੇ ਭਾਰਤੀ ਨੂੰ ਸੁਸਾਈਡ ਕਰਨ ਲਈ ਉਕਸਾਇਆ। ਪੁਲਸ ਦੇ ਹਵਾਲੇ ਤੋਂ ਰਿਪੋਰਟ 'ਚ ਲਿਖਿਆ ਹੈ ਕਿ ਮਧੁ ਖਿਲਾਉ ਸੈਕਸ਼ਨ 304ਬੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਸ਼ੀ ਐਕਟਰ ਪ੍ਰਕਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਮਧੁ ਪ੍ਰਕਾਸ਼ ਨੂੰ ਵੀਰਵਾਰ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਜਾਵੇਗਾ।

PunjabKesari

ਪਹਿਲਾ ਵੀ ਆਈਆਂ ਸਨ ਇਸ ਤਰ੍ਹਾਂ ਦੀਆਂ ਖਬਰਾਂ
ਪਹਿਲਾ ਖਬਰਾਂ ਆਈਆਂ ਸਨ ਕਿ ਭਾਰਤੀ ਪਤੀ ਮਧੁ ਪ੍ਰਕਾਸ਼ ਦੇ ਪ੍ਰੋਫੈਸ਼ਨ ਤੋਂ ਖੁਸ਼ ਨਹੀਂ ਸੀ। ਭਾਰਤੀ ਨੂੰ ਲੱਗਦਾ ਸੀ ਕਿ ਮਧੁ ਦਾ ਆਪਣੀ ਕੋ-ਅਦਾਕਾਰਾ ਨਾਲ ਅਫੇਅਰ ਚੱਲ ਰਿਹਾ ਹੈ। ਇਸ ਗੱਲ ਨੂੰ ਲੈ ਕੇ ਦੋਵਾਂ 'ਚ ਤਨਾਅ ਚੱਲ ਰਿਹਾ ਸੀ। ਮੰਗਲਵਾਰ ਨੂੰ ਭਾਰਤੀ ਨੇ ਮਧੁ ਨੂੰ ਜਲਦ ਘਰ ਪਰਤਣ ਨੂੰ ਕਿਹਾ ਸੀ। ਐਕਟਰ ਨੂੰ ਜਾਨ ਦੇਣ ਦੀ ਧਮਕੀ ਵੀ ਦਿੱਤੀ ਸੀ ਪਰ ਮਧੁ ਪ੍ਰਕਾਸ਼ ਨੇ ਪਤਨੀ ਦੀ ਸੁਸਾਈਡ ਦੀ ਧਮਕੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। 7.30 ਵਜੇ ਸ਼ਾਮ ਨੂੰ ਜਦੋਂ ਮਧੁ ਪ੍ਰਕਾਸ਼ ਘਰ ਪਰਤੇ ਤਾਂ ਉਨ੍ਹਾਂ ਨੂੰ ਪਤਨੀ ਦੀ ਲਾਸ਼ ਪੱਖੇ ਨਾਲ ਲਟਕੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News