ਰਿਤਿਕ ਰੌਸ਼ਨ ਲਈ ਕਿਸਿੰਗ ਸੀਨ ਕਰਨ ਲਈ ਤਿਆਰ ਹੈ ਬਾਹੂਬਲੀ ਦੀ ਇਹ ਅਦਾਕਾਰਾ
3/2/2019 5:59:23 PM
ਮੁੰਬਈ (ਬਿਊਰੋ)— ਅਭਿਨੇਤਰੀ ਤਮੰਨਾ ਭਾਟੀਆ ਜਿਸ ਦੀਆਂ ਫਿਲਮਾਂ ਦੇ ਕਾਂਟਰੈਕਟ 'ਚ ਕਿਸਿੰਗ ਸੀਨ ਨਾ ਕਰਨ ਦਾ ਨਿਯਮ ਹੁੰਦਾ ਹੈ, ਉਹ ਅਭਿਨੇਤਾ ਰਿਤਿਕ ਰੌਸ਼ਨ ਲਈ ਇਸ ਕਾਂਟਰੈਕਟ ਨੂੰ ਤੋੜਨ ਲਈ ਤਿਆਰ ਹੈ। ਇਕ ਚੈਟ ਸ਼ੋਅ 'ਚ ਤਮੰਨਾ ਨੇ ਕਿਹਾ ਕਿ ਜੇਕਰ ਉਸ ਨੂੰ ਕਦੇ ਵੀ ਰਿਤਿਕ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਉਸ ਲਈ ਇਸ ਨਿਯਮ ਨੂੰ ਤੋੜਨ ਲਈ ਤਿਆਰ ਹੈ।
ਤਮੰਨਾ ਨੇ ਕਿਹਾ, 'ਪਰਦੇ 'ਤੇ ਮੈਂ ਕਿਸਿੰਗ ਸੀਨ ਨਹੀਂ ਕਰਦੀ ਹਾਂ। ਇਹ ਅਸਲ 'ਚ ਮੇਰੇ ਕਾਂਟਰੈਕਟ ਦਾ ਇਕ ਹਿੱਸਾ ਹੁੰਦਾ ਹੈ ਪਰ ਮੈਂ ਆਪਣੇ ਦੋਸਤਾਂ ਨੂੰ ਮਜ਼ਾਕ 'ਚ ਇਹ ਕਹਿੰਦੀ ਹਾਂ ਕਿ ਰਿਤਿਕ ਰੌਸ਼ਨ ਨਾਲ, ਹਾਂ ਮੈਂ ਇਹ ਕਰਾਂਗੀ।' ਫਿਲਮ 'ਬਾਹੂਬਲੀ : ਦਿ ਬਿਗਨਿੰਗ' ਦੀ ਅਦਾਕਾਰਾ ਨੇ ਦੱਸਿਆ ਕਿ ਉਹ ਰਿਤਿਕ ਰੌਸ਼ਨ ਦੀ ਬਹੁਤ ਵੱਡੀ ਫੈਨ ਹੈ ਤੇ ਹਾਲ ਹੀ 'ਚ ਉਸ ਨਾਲ ਮੁਲਾਕਾਤ ਕੀਤੀ। ਅਭਿਨੇਤਾ ਨੂੰ ਮਿਲਦੇ ਸਮੇਂ ਉਹ ਬੇਹੱਦ ਉਤਸ਼ਾਹਿਤ ਹੋ ਗਈ। ਉਸ ਨੇ ਖੁਦ ਨੂੰ 16 ਸਾਲ ਦੀ ਕਿਸੇ ਲੜਕੀ ਵਾਂਗ ਮਹਿਸੂਸ ਕੀਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ