ਉਤਾਰ-ਚੜ੍ਹਾਅ ਨਾਲ ਭਰੀ ਸ਼ੇਅਰ ਬਾਜ਼ਾਰ ਦੀ ਕਹਾਣੀ ‘ਬਾਜ਼ਾਰ’

10/25/2018 12:17:55 PM

ਵੈੱਬ ਸੀਰੀਜ਼ ਸੇਕ੍ਰੇਡ ਗੇਮ ਦੀ ਸਫਲਤਾ ਤੋਂ ਬਾਅਦ ਸੈਫ ਅਲੀ ਖਾਨ, ਵੱਡੇ ਪਰਦੇ ’ਤੇ ਸ਼ੇਅਰ ਮਾਰਕੀਟ ਦਾ ਬਾਦਸ਼ਾਹ ਬਣ ਕੇ ਐਂਟਰੀ ਕਰਨ ਵਾਲਾ ਹੈ। ਥ੍ਰਿਲਿੰਗ ਫਿਲਮ ‘ਬਾਜ਼ਾਰ’ ਵਿਚ ਸੈਫ ਦਾ ਇਕ ਦਮਦਾਰ ਲੁਕ ਦਿਖਾਈ ਦੇਵੇਗਾ। ਗੌਰਵ ਤੇ ਚਾਵਲਾ ਵਲੋਂ ਨਿਰਦੇਸ਼ਤ ਇਸ ਫਿਲਮ ਵਿਚ ਉਨ੍ਹਾਂ ਨਾਲ ਰਾਧਿਕਾ ਆਪਟੇ, ਚਿਤਰਾਂਗਦਾ ਸਿੰਘ ਅਤੇ ਰੋਹਨ ਮਹਿਰਾ ਅਹਿਮ ਕਿਰਦਾਰ ਵਿਚ ਹਨ। ਰੋਹਨ ਇਸ ਫਿਲਮ ਰਾਹੀਂ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੇ ਹਨ ਜੋ ਸਵ. ਅਦਾਕਾਰ ਵਿਨੋਦ ਮਹਿਰਾ ਦੇ ਬੇਟੇ ਹਨ। ਸ਼ੇਅਰ ਬਾਜ਼ਾਰ ਦੇ ਉਤਾਰ-ਚੜ੍ਹਾਅ ਅਤੇ ਪੈਸੇ ਕਮਾਉਣ ਦੀ ਹੋੜ ’ਚ ਹਰ ਲਾਈਨ ਕ੍ਰਾਸ ਕਰਨ ਦੀ ਕਹਾਣੀ ਸੁਣਾਉਂਦੀ ਇਹ ਫਿਲਮ 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰ ਕਾਸਟ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

PunjabKesari

ਪੜ੍ਹੋ ਮੁੱਖ ਅੰਸ਼ :

ਪੈਸਾ ਭਗਵਾਨ ਨਹੀਂ : ਸੈਫ ਅਲੀ ਖਾਨ
ਇਸ ਫਿਲਮ ’ਚ ਸ਼ਕੁਨ ਕੋਠਾਰੀ ਬਹੁਤ ਹੀ ਵੱਖਰੇ ਕਿਰਦਾਰ ’ਚ ਹਨ। ਮੇਰਾ ਆਬਜ਼ਰਵੇਸ਼ਨ ਪਾਵਰ ਚੰਗਾ ਹੈ ਜਿਸ ਨਾਲ ਮੈਨੂੰ ਇਸ ਕਿਰਦਾਰ ਨੂੰ ਨਿਭਾਉਣ ’ਚ ਬਹੁਤ ਮਦਦ ਮਿਲੀ। ਮੈਨੂੰ ਇਸ ਫਿਲਮ ਵਿਚ ਗੁਜਰਾਤੀ ਲਹਿਜੇ ਵਿਚ ਗੱਲ ਕਰਨੀ ਸੀ ਜਿਸ ਲਈ ਮੈਨੂੰ ਬਹੁਤ ਪ੍ਰੈਕਟਿਸ ਕਰਨੀ ਪਈ। ਇਸ ਫਿਲਮ ਵਿਚ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਤੋਂ ਮੈਂ ਥੋੜ੍ਹਾ ਇਤਫਾਕ ਰੱਖਦਾ ਹਾਂ ਜਿਵੇਂ ਕਿ ਇਸਦਾ ਇਕ ਡਾਇਲਾਗ ‘ਯਹਾਂ ਪੈਸਾ ਭਗਵਾਨ ਨਹੀਂ ਲੇਕਿਨ ਭਗਵਾਨ ਸੇ ਕੰਮ ਵੀ ਨਹੀਂ’। ਮੇਰੇ ਮੁਤਾਬਕ ਭਾਵੇਂ ਹੀ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਸਾਡੀ ਜ਼ਿੰਦਗੀ ਵਿਚ ਉਸਦੀ ਬਹੁਤ ਅਹਿਮੀਅਤ ਹੁੰਦੀ ਹੈ।

#MeTooਇਕ ਖਤਰਨਾਕ ਹਥਿਆਰ
25 ਸਾਲ ਪਹਿਲਾਂ ਜਦੋਂ ਮੈਂ ਇੰਡਸਟਰੀ ਵਿਚ ਸੀ ਉਸ ਸਮੇਂ ਮੇਰੇ ਨਾਲ ਵੀ ਕੁਝ ਗਲਤ ਹੋਇਆ। ਉਸਨੂੰ ਮੈਂ ਇਕ ਤਰ੍ਹਾਂ ਦਾ ਸ਼ੋਸ਼ਣ ਕਹਿ ਸਕਦਾ ਹਾਂ। ਕਈ ਹੋਰ ਨਵੇਂ ਲੋਕਾਂ ਨਾਲ ਵੀ ਅਜਿਹਾ ਹੁੰਦਾ ਹੈ ਕਿ ਜੋ ਲੋਕ ਪਾਵਰ ਵਿਚ ਹੁੰਦੇ ਹਨ ਉਹ ਉਨ੍ਹਾਂ ਨੂੰ ਡਰਾ ਕੇ ਗਲਤ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਭ ਤੋਂ ਜ਼ਰੂਰੀ ਹੈ ਕਿ ਇਸ ਮਾਹੌਲ ਨੂੰ ਬਦਲਿਆ ਜਾਵੇ, ਜਿਸ ਨਾਲ ਕਿ ਅਜਿਹਾ ਕਰਨ ਵਾਲੇ ਵੀ ਕੁਝ ਗਲਤ ਕਰਨ ਤੋਂ ਪਹਿਲਾਂ ਸੋਚਣ। ਮੀ ਟੂ ਵਿਚ ਜੋ ਵੀ ਪੀੜਤਾ ਸਾਹਮਣੇ ਆ ਰਹੀ ਹੈ ਉਸ ਨਾਲ ਬਹੁਤ ਹੀ ਗਲਤ ਹੋਇਆ ਹੈ। ਇਹ ਕੈਂਪੇਨ ਇਕ ਹਥਿਆਰ ਹੈ ਜੋ ਖਤਰਨਾਕ ਵੀ ਹੋ ਸਕਦਾ ਹੈ ਇਸ ਲਈ ਜ਼ਰੂਰੀ ਹੈ ਕਿ ਬਹੁਤ ਸੋਚ-ਸਮਝ ਕੇ ਇਸਦਾ ਇਸਤੇਮਾਲ ਕੀਤਾ ਜਾਵੇ। ਕਿਸੇ ਬੇਕਸੂਰ ’ਤੇ ਇਸਦਾ ਅਸਰ ਨਹੀਂ ਪੈਣਾ ਚਾਹੀਦਾ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਜਿਸ ਨਾਲ ਵੀ ਗਲਤ ਹੋਇਆ ਹੈ ਉਹ ਸਾਹਮਣੇ ਆਏ।

ਵੱਖਰਾ ਕਿਰਦਾਰ ਹੈ ਮਦਿਰਾ : ਚਿਤਰਾਂਗਦਾ ਸਿੰਘ
ਮੈਂ ਇਸ ਤਰ੍ਹਾਂ ਦਾ ਰੋਲ ਪਹਿਲਾਂ ਕਦੇ ਨਹੀਂ ਕੀਤਾ ਹੈ। ਇਸ ਫਿਲਮ ਵਿਚ ਮੇਰਾ ਕਿਰਦਾਰ ਬਹੁਤ ਵੱਖਰਾ ਹੈ। ਮੈਂ ਮਦਿਰਾ ਦਾ ਕਿਰਦਾਰ ਨਿਭਾ ਰਹੀ ਹਾਂ ਜੋ ਆਪਣੀ ਸੱਚਾਈ ਲਈ ਖੜ੍ਹੀ ਹੁੰਦੀ ਹੈ। ਉਹ ਆਪਣੇ ਪਤੀ ਨਾਲ ਬਹੁਤ ਪਿਆਰ ਕਰਦੀ ਹੈ ਪਰ ਜਦੋਂ ਉਹੀ ਪਤੀ ਪੈਸਿਆਂ ਲਈ ਇਕ ਵੱਖਰਾ ਹੀ ਰੂਪ ਤਬਦੀਲ ਹੋਣ ਲਗਦਾ ਹੈ ਤਾਂ ਮਦਿਰਾ ਉਸਦੇ ਖਿਲਾਫ ਵੀ ਖੜ੍ਹੀ ਹੁੰਦੀ ਹੈ। ਉਸਦੀ ਸੱਚਾਈ ਇਕ ਅਜਿਹੇ ਇਨਸਾਨ ਨਾਲ ਹੈ ਜੋ ਉਸ ਤੋਂ ਵੀ ਜ਼ਿਆਦਾ ਤਾਕਤਵਰ ਹੈ।

ਅਸਲ ਜ਼ਿੰਦਗੀ ’ਚ ਹਾਂ ਅਭਿਲਾਸ਼ੀ : ਰਾਧਿਕਾ ਆਪਟੇ
ਫਿਲਮ ’ਚ ਮੈਂ ਇਕ ਅਭਿਲਾਸ਼ੀ ਮਹਿਲਾ ਦਾ ਕਿਰਦਾਰ ਨਿਭਾ ਰਹੀ ਹਾਂ। ਉਂਝ ਤਾਂ ਮੇਰੀ ਅਸਲ ਜ਼ਿੰਦਗੀ ਮੇਰੇ ਕਿਰਦਾਰਾਂ ਤੋਂ ਬਹੁਤ ਵੱਖਰੀ ਹੈ ਪਰ ਜੇਕਰ ਇਸ ਕਿਰਦਾਰ ਦੀ ਗੱਲ ਕਰਾਂ ਤਾਂ ਰੀਅਲ ਲਾਈਫ ਵਿਚ ਵੀ ਬਹੁਤ ਅਭਿਲਾਸ਼ੀ ਹਾਂ। ਬਾਲੀਵੁੱਡ ਵਿਚ ਮੇਰਾ ਕੋਈ ਗਾਡਫਾਦਰ ਨਹੀ ਸੀ ਇਸ ਲਈ ਸ਼ਾਇਦ ਮੈਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ ਕਿ ਕਿਵੇਂ ਕੀ ਚੀਜ਼ਾਂ ਹੁੰਦੀਆਂ ਹਨ ਫਿਰ ਵੀ ਮੈਂ ਇਥੋਂ ਤੱਕ ਪਹੁੰਚੀ। ਮੇਰਾ ਇਹ ਬਹੁਤ ਹੀ ਵੱਖਰਾ ਸਫਰ ਸੀ ਜਿਸਦੇ ਰਸਤੇ ਮੈਂ ਖੁਦ ਬਣਾਏ ਹਨ ਅਤੇ ਇਸਨੂੰ ਤੈਅ ਕਰਨ ਵਿਚ ਮੈਂ ਸਟ੍ਰਗਲ ਵੀ ਕੀਤਾ ਹੈ।

ਇੰਸਟਾਗ੍ਰਾਮ ਫੋਟੋ ਰਾਹੀਂ ਮਿਲਿਆ ਆਫਰ : ਰੋਹਨ ਮਹਿਰਾ
ਮੈਨੂੰ ਇਹ ਫਿਲਮ ਬਹੁਤ ਹੀ ਅਜੀਬ ਤਰੀਕੇ ਨਾਲ ਮਿਲੀ। ਮੈਂ ਆਪਣੀ ਫੋਟੋ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ। ਇਸ ਫਿਲਮ ਦੀ ਕਾਸਟਿੰਗ ਟੀਮ ਨੇ ਮੇਰੀ ਫੋਟੋ ਦੇਖੀ ਅਤੇ ਮੈਨੂੰ ਆਡੀਸ਼ਨ ਲਈ ਬੁਲਾਇਆ ਜਿਸਦੇ ਬਾਅਦ ਬਹੁਤ ਸਮੇਂ ਤੋਂ ਚਲ ਰਿਹਾ ਮੇਰਾ ਸਟ੍ਰਗਲ ਖਤਮ ਹੋਇਆ ਅਤੇ ਮੈਂ ਇਸ ਫਿਲਮ ਲਈ ਸਾਈਨ ਕਰ ਲਿਆ ਗਿਆ।

ਸਟਾਰ ਕਿਡ ਹੋਣ ਦੇ ਬਾਅਦ ਵੀ ਮੈਂ ਸਟ੍ਰਗਲ ਕੀਤਾ ਅਤੇ ਮੈਨੂੰ ਸਕੂਨ ਹੈ ਕਿ ਅੱਜ ਮੈਂ ਆਪਣੀ ਕਾਬਲੀਅਤ ਕਾਰਨ ਇਥੇ ਤੱਕ ਪਹੁੰਚਿਆ ਹਾਂ। ਇਕ ਚੰਗੀ ਗੱਲ ਜੋ ਮੇਰੇ ਨਾਲ ਹੋਈ ਉਹ ਸੀ ਫਿਲਮ ਦਾ ਸੈੱਟ ਜਿਥੇ ਪ੍ਰੋਡਕਸ਼ਨ ਯੂਨਿਟ ਨੇ ਇੰਨਾ ਰਿਲੈਕਸ ਮਾਹੌਲ ਬਣਾਇਆ ਹੋਇਆ ਸੀ ਕਿ ਮੇਰੇ ਲਈ ਇੰਨੇ ਸੀਨੀਅਰ ਸਟਾਰਸ ਨਾਲ ਕੰਮ ਕਰਨਾ ਆਸਾਨ ਹੋ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News