Box Office : ''ਬਾਜ਼ਾਰ'' ਨੇ 10 ਦਿਨਾਂ ''ਚ ਕਮਾਏ ਇੰਨੇ ਕਰੋੜ

11/6/2018 5:29:31 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਫਿਲਮ 'ਬਾਜ਼ਾਰ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 10 ਦਿਨ ਬੀਤ ਚੁੱਕੇ ਹਨ। ਇਹ ਫਿਲਮ ਸ਼ੇਅਰ ਬਾਜ਼ਾਰ ਦੇ ਉਤਾਰ ਚੜਾਅ 'ਤੇ ਅਧਾਰਤ ਹੈ। ਕ੍ਰਿਟਿਕਸ ਵਲੋਂ ਇਸ ਫਿਲਮ ਨੂੰ ਮਿਲੀਆ-ਜੁਲੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ। ਤੁਹਾਨੂੰ ਦੱਸ ਦੇਈਏ ਫਿਲਮ ਪਹਿਲੇ ਦਿਨ ਸ਼ੁੱਕਰਵਾਰ 3.7 ਕਰੋੜ, ਦੂਜੇ ਦਿਨ ਸ਼ਨੀਵਾਰ 4.10 ਕਰੋੜ, ਤੀਜੇ ਦਿਨ ਐਤਵਾਰ 4.76 ਕਰੋੜ, ਚੌਥੇ ਦਿਨ ਸੋਮਵਾਰ 1.70 ਕਰੋੜ, 5ਵੇਂ ਦਿਨ ਮੰਗਲਵਾਰ 1.61 ਕਰੋੜ, 6ਵੇਂ ਦਿਨ ਬੁੱਧਵਾਰ 1.47 ਕਰੋੜ, 7ਵੇਂ ਦਿਨ ਵੀਰਵਾਰ 1.38 ਕਰੋੜ ਅਤੇ ਦੂਜੇ ਵੀਕੈਂਡ 'ਚ ਸ਼ੁੱਕਰਵਾਰ 1.27 ਕਰੋੜ, ਸ਼ਨੀਵਾਰ 1.49 ਕਰੋੜ ਅਤੇ ਐਤਵਾਰ 1.71 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 10 ਦਿਨਾਂ 'ਚ 22.52 ਕਰੋੜ ਰੁਪਏ ਕਮਾ ਲਏ ਹਨ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਸ਼ੇਅਰ ਬਾਜ਼ਾਰ 'ਤੇ ਅਧਾਰਤ ਫਿਲਮ 'ਬਾਜ਼ਾਰ' ਦਾ ਨਿਰਦੇਸ਼ਨ ਗੌਰਵ ਕੇ. ਚਾਵਲਾ ਕੀਤਾ ਗਿਆ। ਫਿਲਮ 'ਚ ਸੈਫ ਅਲੀ ਖਾਨ, ਰਾਧਿਕਾ ਆਪਟੇ, ਚਿਤਰਾਂਗਦਾ ਸਿੰਘ ਅਤੇ ਰੋਹਨ ਮਹਿਰਾ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 40 ਕਰੋੜ ਹੈ ਤੇ ਇਸ ਨੂੰ 1,500 ਤੋਂ ਵਧ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News