ਨਵੀਆਂ ਤਸਵੀਰਾਂ 'ਚ ਦੇਖੋ ਬੱਬਲ ਰਾਏ ਦੀ ਘੈਂਟ ਲੁੱਕ

5/6/2019 5:04:26 PM

ਜਲੰਧਰ (ਬਿਊਰੋ)- ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਤਾਂ ਆਪਣੀ ਲੁੱਕ ਤੇ ਸਟਾਇਲ ਕਰਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਇਹੀ ਕਾਰਨ ਹਨ ਕਿ ਲੋਕ ਉਨ੍ਹਾਂ ਦੇ ਵੱਡੇ ਫੈਨ ਹਨ। ਬੱਬਲ ਰਾਏ ਆਪਣੇ ਹਿੱਟ ਗੀਤਾਂ ਰਾਹੀਂ ਹਮੇਸ਼ਾ ਚਰਚਾ 'ਚ ਰਹਿੰਦੇ ਹਨ ।

PunjabKesari

ਪਰ ਇਸ ਵਾਰ ਚਰਚਾ ਉਨ੍ਹਾਂ ਦੇ ਗੀਤਾਂ ਨੂੰ ਲੈ ਕੇ ਨਹੀਂ ਹੈ ਸਗੋਂ ਉਨ੍ਹਾਂ ਦੇ ਨਵੇਂ ਫੋਟੋਸ਼ੂਟ ਬਾਰੇ ਹੈ। ਫੋਟੋਸ਼ੂਟ ਦੌਰਾਨ ਬੱਬਲ ਕਾਫੀ ਹੈਂਡਸਮ ਨਜ਼ਰ ਆ ਰਹੇ ਹਨ। ਆਪਣੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਬੱਬਲ ਹਰ ਦੋ-ਤਿੰਨ ਦਿਨਾਂ ਬਾਅਦ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੇ ਹਨ।

PunjabKesari

ਜਿਸ 'ਤੇ ਉਨ੍ਹਾਂ ਦੇ ਫੈਨਜ਼ ਵਧੀਆ-ਵਧੀਆ ਕੁਮੈਂਟ ਕਰ ਰਹੇ ਹਨ।ਪੰਜਾਬੀ ਗਾਇਕੀ 'ਚ ਹਮੇਸ਼ਾ ਸਰਗਰਮ ਰਹਿਣ ਵਾਲੇ ਬੱਬਲ ਰਾਏ ਦਾ ਕੁਝ ਸਮਾਂ ਪਹਿਲਾਂ ਹੀ ਗੀਤ 'ਮੈਂ ਤੇਰਾ ਅਕਸ਼ੈ' ਰਿਲੀਜ਼ ਹੋਇਆ ਸੀ। ਜਿਸ ਨੂੰ ਸਰੋਤਿਆ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਬੱਬਲ ਦੇ ਕਈ ਹਿੱਟ ਗੀਤ ਜਿਵੇਂ 'ਤੇਰੇ ਲਈ','ਸੋਨੀ','ਡਰੀਮ ਬੁਆਏ' ਕਾਫੀ ਹਿੱਟ ਰਹੇ ਹਨ।PunjabKesari

ਗਾਇਕੀ ਦੇ ਨਾਲ-ਨਾਲ ਬੱਬਲ ਪੰਜਾਬੀ ਫਿਲਮ ਇੰਡਸਟਰੀ 'ਚ ਸਰਗਰਮ ਰਹੇ ਹਨ।'ਮਿਸਟਰ ਐਂਡ ਮਿਸਿਜ਼ 420, 'ਸਰਘੀ' 'ਓ ਮਾਈ ਪਿਉ' ਤੇ 'ਦਿਲਦਾਰੀਆਂ' ਬੱਬਲ ਦੀਆਂ ਹੁਣ ਤੱਕ ਦੀਆਂ ਰਿਲੀਜ਼ ਹੋਈਆ ਪੰਜਾਬੀ ਫਿਲਮਾਂ ਹਨ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News