ਨਵੇਂ ਪ੍ਰੋਜੈਕਟ ''ਚ ਰੁੱਝੇ ਬੱਬਲ ਰਾਏ, ਪੋਸਟਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

11/28/2019 5:02:50 PM

ਜਲੰਧਰ (ਬਿਊਰੋ) — 'LITT LYF' ਵਰਗਾ ਹਿੱਟ ਗੀਤ ਦੇਣ ਤੋਂ ਬਾਅਦ ਗਾਇਕ ਬੱਬਲ ਰਾਏ ਇਕ ਹੋਰ ਹਿੱਟ ਗੀਤ 'Drink n Dance' ਲੈ ਕੇ ਦਰਸ਼ਕਾਂ ਦੇ ਸਨਮੁਖ ਹੋਣ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ 'ਤੇ ਗੀਤ ਦਾ ਪਹਿਲਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਬੱਬਲ ਰਾਏ ਵੱਲੋਂ ਸ਼ੇਅਰ ਕੀਤੇ ਇਸ ਪੋਸਟਰ 'ਤੇ ਗੀਤ ਦੇ ਟਾਈਟਲ ਦੇ ਨਾਲ-ਨਾਲ ਇਕ ਹੋਰ ਸਬ ਹੈਡਰ 'ਭੰਗੜਾ ਠੋਕ ਕੇ' ਵੀ ਦਿੱਤਾ ਹੈ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਬੱਬਲ ਰਾਏ ਦਾ ਇਹ ਗੀਤ ਭੰਗੜਾ ਟਰੈਕ ਹੋਵੇਗਾ।

 
 
 
 
 
 
 
 
 
 
 
 
 
 

Bhangra Thok k “Drink n dance” Coming soon #bhangrathokk

A post shared by Babbal Rai (@babbalrai9) on Nov 27, 2019 at 7:38pm PST


ਦੱਸ ਦਈਏ ਕਿ ਬੱਬਲ ਰਾਏ ਦੇ ਇਸ ਗੀਤ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ, ਜਿਸ ਦਾ ਮਿਊਜ਼ਿਕ ਦੇਸ਼ੀ ਰੂਟਸ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਬੱਬਲ ਰਾਏ ਦੇ ਇਸ ਗੀਤ ਦੀ ਵੀਡੀਓ ਸੁਖ ਸੰਘੇੜਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ। ਬੱਬਲ ਰਾਏ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਭਾਵੇਂ ਛੋਟਾ ਸੀ ਪਰ ਪ੍ਰਭਾਵਸ਼ਾਲੀ ਸੀ। ਬੱਬਲ ਰਾਏ ਜਲਦ ਹੀ ਗਿੱਪੀ ਗਰੇਵਾਲ ਦੀ ਅਗਲੀ ਫਿਲਮ 'ਇੱਕ ਸੰਧੂ ਹੁੰਦਾ ਸੀ' 'ਚ ਨਜ਼ਰ ਆਉਣਗੇ, ਜਿਸ ਦੀਆਂ ਤਸਵੀਰਾਂ ਉਹ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਰਹਿੰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News