ਪਿੰਡ ਦਾ ਬੱਬੂ ਇਸ ਤਰ੍ਹਾਂ ਬਣਿਆ ਪਾਲੀਵੁੱਡ ਦਾ ਸੁਪਰਸਟਾਰ ਬੱਬੂ ਮਾਨ

3/29/2018 12:01:34 PM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਅਤੇ ਪੰਜਾਬੀ ਗਾਇਕ ਬੱਬੂ ਮਾਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 29 ਮਾਰਚ 1975 ਨੂੰ ਖੰਟ ਮਾਨਪੁਰ, ਪੰਜਾਬ 'ਚ ਹੋਇਆ। ਬੱਬੂ ਮਾਨ ਪਾਲੀਵੁੱਡ ਇੰਡਸਟਰੀ ਅਤੇ ਗਾਇਕੀ ਤੋਂ ਇਲਾਵਾ ਗੀਤਕਾਰ, ਸੰਗੀਤਸਾਜ਼, ਪ੍ਰੋਡਿਊਸਰ ਅਤੇ ਲੇਖਕ ਵੀ ਹਨ।
PunjabKesari
ਬੱਬੂ ਮਾਨ ਪੰਜਾਬੀ ਫਿਲਮ 'ਵਾਘਾਂ' ਅਤੇ 'ਦਿਲ ਤੈਨੂ ਕਰਦਾ ਹੈ ਪਿਆਰ' ਨੂੰ ਵੀ ਆਪਣੀ ਆਵਾਜ਼ ਦੇ ਚੁੱਕੇ ਹਨ। 1998 'ਚ ਬੱਬੂ ਮਾਨ ਨੇ ਆਪਣੀ ਐਲਬਮ 'ਸੱਜਣ ਰੁਮਾਲ ਦੇ ਗਿਆ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਆਪਣੀ ਇਸ ਐਲਬਮ ਨਾਲ ਉਹ ਨਾਖੁਸ਼ ਸਨ। ਇਸ ਲਈ ਉਨ੍ਹਾਂ ਨੇ ਆਪਣੇ ਕਈ ਗਾਣਿਆਂ ਨੂੰ ਫਿਰ ਤੋਂ ਨਵੇਂ ਢੰਗ ਨਾਲ ਲਿਖਿਆ, ਜਿਨ੍ਹਾਂ 'ਚੋਂ ਕਾਫੀ ਗੀਤਾਂ ਨੂੰ ਉਨ੍ਹਾਂ ਦੀ ਅਗਲੀ ਐਲਬਮ 'ਚ ਦੁਬਾਰਾ ਪੇਸ਼ ਕੀਤਾ।
PunjabKesari
ਸਾਲ 1999 'ਚ ਉਨ੍ਹਾਂ ਦੀ ਦੂਜੀ ਐਲਬਮ 'ਤੂੰ ਮੇਰੀ ਮਿਸ ਇੰਡਿਆ' ਰਿਲੀਜ਼ ਹੋਇਆ, ਜੋ ਲੋਕਾਂ ਨੂੰ ਕਾਫੀ ਪਸੰਦ ਆਈ। ਉਨ੍ਹਾਂ ਦੀ ਤੀਜੀ ਐਲਬਮ 'ਸਾਉਣ ਦੀ ਝੜੀ' ਸਾਲ 2001 'ਚ ਰਿਲੀਜ਼ ਹੋਈ ਸੀ। ਸਿਰਫ ਭਾਰਤ 'ਚ ਹੀ ਇਸ ਐਲਬਮ ਦੀ ਦੱਸ ਲੱਖ ਤੋਂ ਵੀ ਜ਼ਿਆਦਾ ਕਾਪੀਆਂ ਵੇਚੀਆਂ (ਸੇਲ ਹੋਈਆਂ) ਤੇ ਉਸ ਤੋਂ ਕਿਤੇ ਜ਼ਿਆਦਾ ਵਿਦੇਸ਼ਾਂ 'ਚ ਵੇਚੀਆਂ ਗਈਆਂ ਸਨ। ਸਾਲ 2003 'ਚ ਬੱਬੂ ਮਾਨ 'ਹਵਾਏ' ਫਿਲਮ ਲਈ ਐਕਟਰ ਅਤੇ ਸੰਗੀਤ ਨਿਰਦੇਸ਼ਕ ਦੇ ਰੂਪ 'ਚ ਚੁਣੇ ਗਏ।
PunjabKesari
ਇਸ ਫਿਲਮ 'ਚ ਉਨ੍ਹਾਂ ਨੇ ਆਪਣੇ ਚਹੇਤੇ ਗਾਇਕ ਸੁਖਵਿੰਦਰ ਸਿੰਘ ਨਾਲ ਕੰਮ ਕੀਤਾ। ਇਹ ਫਿਲਮ ਬੇਹੱਦ ਕਾਮਯਾਬ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਐਲਬਮ 'ਓਹੀ ਚੰਨ ਓਹੀ ਰਾਤਾਂ' ਰਿਲੀਜ਼ ਹੋਈ। ਆਲੋਚਕਾਂ ਨੇ ਵੀ ਇਸ ਨੂੰ ਖੂਬ ਸਰਾਹਿਆ। ਫਿਲਮ 'ਪਿਆਸ' ਉਨ੍ਹਾਂ ਦੀ ਅਗਲੀ ਐਲਬਮ ਸੀ।
PunjabKesari
ਦੱਸ ਦੇਈਏ ਕਿ ਸਾਲ 2006 ' ਚ ਬੱਬੂ ਮਾਨ ਨੇ ਫਿਲਮ 'ਰੱਬ ਨੇ ਬਣਾਈਆਂ ਜੋੜੀਆਂ' ਲਈ ਪਹਿਲੀ ਵਾਰ ਪਲੇਬੈਕ ਗਾਇਕ ਦਾ ਕੰਮ ਕੀਤਾ। ਇਕ ਗੀਤ 'ਏਕ ਰਾਤ/ ਵਨ ਨਾਇਟ ਸਟੈਂਡ' ਨੇ ਸਰੋਤਿਆਂ ਨੂੰ ਹੱਕਾ-ਬੱਕਾ ਕਰ ਦਿੱਤਾ ਪਰ ਫਿਰ ਵੀ ਗੀਤ ਦੀ ਮਨ ਨੂੰ ਛੂਹ ਲੈਣ ਵਾਲੀ ਧੁਨ ਨੇ ਸਭ ਦਾ ਮਨ ਮੋਹ ਲਿਆ।
PunjabKesari
ਦੱਸਣਯੋਗ ਹੈ ਕਿ ਬੱਬੂ ਮਾਨ ਬਾਲੀਵੁੱਡ ਫਿਲਮ 'ਵਾਦਾ ਰਹਾ', 'ਕਰੂਕ' ਅਤੇ 'ਸਾਹਿਬ ਬੀਵੀ ਔਰ ਗੈਂਗਸਟਰ' ਨੂੰ ਦਾ ਪ੍ਰੋਡਕਸ਼ਨ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬੱਬੂ ਮਾਨ ਯਸ਼ ਚੋਪੜਾ ਦੀ ਫਿਲਮ 'ਚਲਤੇ-ਚਲਤੇ' ਲਈ ਗੀਤ ਵੀ ਲਿਖ ਵੀ ਚੁੱਕੇ ਹਨ।
PunjabKesari

ਇਸ ਫਿਲਮ ਦਾ ਇਹ ਗੀਤ ਕਾਫੀ ਹਿੱਟ ਹੋਇਆ ਸੀ। ਬੱਬੂ ਮਾਨ ਨੇ ਇਸ ਤੋਂ ਇਲਾਵਾ 'ਖੇਲ', 'ਹਵਾਏ', 'ਚਲਤੇ-ਚਲਤੇ', 'ਵਾਘਾਂ', 'ਵਾਧਾ ਰਹਾ', 'ਹਸ਼ਰ', 'ਕਰੂਕ' 'ਦਿਲ ਤੇਨੂ ਕਰਦਾ ਹੈ ਪਿਆਰ' ਵਰਗੀਆਂ ਫਿਲਮਾਂ 'ਚ ਮੁੱਖ ਨਿਭਾਈ ਹੈ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News