ਪੰਜਾਬੀਅਤ ਨੂੰ ਇੰਗਲੈਂਡ ''ਚ ਜ਼ਿੰਦਾ ਰੱਖਣ ਵਾਲੇ ਇਸ ਸ਼ਖਸ ਦਾ ਹੋਇਆ ਦਿਹਾਂਤ, ਬੱਬੂ ਮਾਨ ਨੇ ਜਤਾਇਆ ਦੁੱਖ

5/15/2020 7:55:46 AM

ਜਲੰਧਰ (ਬਿਊਰੋ) — ਪੰਜਾਬੀ ਪ੍ਰਸਿੱਧ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।।ਇਹ ਪੋਸਟ ਉਨ੍ਹਾਂ ਨੇ ਆਪਣੇ ਅੰਕਲ ਮੱਖਣ ਸਿੰਘ ਜੌਹਲ ਦੇ ਦਿਹਾਂਤ 'ਤੇ ਪਾਈ ਹੈ। ਉਨ੍ਹਾਂ ਨੇ ਮੱਖਣ ਸਿੰਘ ਜੌਹਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਹੈ, ''ਹਮੇਸ਼ਾ ਫੁੱਲਾਂ ਵਾਂਗ ਮਿਹਕਦੇ ਰਹਿਣਾ, ਹਰ ਇਕ ਦੇ ਦੁੱਖ-ਸੁੱਖ 'ਚ ਹਾਜ਼ਿਰ ਹੋ ਜਾਣਾ, ਇਕ ਵਧੀਆ ਖਿਡਾਰੀ, ਪੰਜਾਬ ਤੇ ਪੰਜਾਬੀਅਤ ਦੇ ਦਰਦ ਨੂੰ ਸਮਝਣਾ।'' ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ''ਮੱਖਣ ਸਿੰਘ ਜੌਹਲ ਨੇ ਹੀ ਸਭ ਤੋਂ ਪਹਿਲਾਂ ਇੰਗਲੈਂਡ 'ਚ ਜਾ ਕੇ ਭੰਗੜਾ ਗਰੁੱਪ ਸ਼ੁਰੂ ਕੀਤਾ ਸੀ। ਅੱਜ ਜੇ ਇੰਗਲੈਂਡ 'ਚ ਬੱਚਿਆਂ 'ਚ ਮਿਊਜ਼ਿਕ ਜਾਂ ਢੋਲ ਜਾਂ ਭੰਗੜੇ ਦਾ ਸ਼ੌਕ ਹੈ ਤਾਂ ਇਹ ਜੜ੍ਹਾਂ ਵੀ ਮੱਖਣ ਅੰਕਲ ਤੇ ਉਨ੍ਹਾਂ ਦੇ ਦੋਸਤਾਂ ਦੀਆਂ ਹੀ ਹਨ।''
PunjabKesari
ਬੱਬੂ ਮਾਨ ਨੇ ਅੱਗੇ ਦੱਸਿਆ ਕਿ ਸੰਗੀਤਕ ਪਿਆਰ ਨੇ ਹੀ ਅੰਕਲ ਨਾਲ ਮਿਲਾਇਆ ਤੇ ਮਿੱਤਰਤਾ ਰਿਸ਼ਤੇਦਾਰੀਆਂ 'ਚ ਤਬਦੀਲ ਹੋ ਗਈਆਂ। ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ, ਬਹੁਤ ਯਾਦ ਆਵੇਗੀ ਤੁਹਾਡੀ। ਮੱਖਣ ਸਿੰਘ ਜੌਹਲ ਅੰਕਲ । ਇਸ ਪੋਸਟ 'ਤੇ ਜੋਬਨ ਸੰਧੂ ਤੇ ਪ੍ਰਸ਼ੰਸਕ ਵੀ ਕਮੈਂਟਾਂ ਰਾਹੀਂ ਬੱਬੂ ਮਾਨ ਨੂੰ ਹੌਸਲਾ ਦਿੰਦੇ ਹੋਏ ਦੁੱਖ ਜਤਾਇਆ ਹੈ। ਮੱਖਣ ਸਿੰਘ ਜੌਹਲ ਨਾਲ ਬੱਬੂ ਮਾਨ ਦਾ ਕਾਫੀ ਲਗਾਅ ਸੀ। ਇਹ ਬਹੁਤ ਘੱਟ ਹੁੰਦਾ ਹੈ ਜਦੋਂ ਬੱਬੂ ਮਾਨ ਕਿਸੇ ਲਈ ਕੁਝ ਭਾਵੁਕ ਲਿਖ ਕੇ ਸ਼ੇਅਰ ਕਰਨ।

 
 
 
 
 
 
 
 
 
 
 
 
 
 

Hamesha fullan wang khide rehna mehakde rehna,hr ek de dukh sukh ch haajr ho jana ,ek wadia sportsperson hona,Punjab ate Punjabiyat da dard samjhna, nawe bacheyan nu apni bhasha nal jodna, Bhangra group England ch sab ton phelan jaake shuru krna... Ajj je England ch bacha bacha music da ya dhol da ya bhangre da shaukeen a tan ediyan jaddan laaun wale v Makhan Uncle te onna de dost mittr hi san jina ne shuruaati daur ch kam kreya..os khubsoorat chashme cho kine e Punjabi sangeet de group nikhle.. Makhan Uncle di apni community nu bhut wadi den hai.. saareyan de mitarta ate sab de piche khade hojana... Es sangeetak pyaar ne hi saanu Uncle nal milaya te mitarta rishtedaariyan ch tabdeel hogayian..... eh ghaata kde v poora nahi hona.. Miss u Makhan Singh Johal Uncle...

A post shared by Babbu Maan (@babbumaaninsta) on May 14, 2020 at 3:07am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News