ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਬੂ ਮਾਨ ਦਾ ਗੀਤ ''ਲਾਂਘਾ'' ਰਿਲੀਜ਼

10/22/2019 1:08:07 PM

ਜਲੰਧਰ (ਬਿਊਰੋ) — ਇਹ ਵਰ੍ਹਾ ਪੰਜਾਬੀਆਂ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਬਹੁਤ ਹੀ ਮੱਹਤਵ ਰੱਖਦਾ ਹੈ। ਇਸ ਸਾਲ ਜਗਤ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਬਹੁਤ ਸਾਰੇ ਗਾਇਕਾਂ ਵੱਲੋਂ ਗੁਰੂ ਨਾਨਕ ਦੇਵ ਜੀ ਲਈ ਗੀਤ ਸਮਰਪਿਤ ਕੀਤੇ ਜਾ ਰਹੇ ਹਨ, ਜਿਸ 'ਚ ਗਾਇਕ ਬੱਬੂ ਮਾਨ ਦਾ ਨਾਮ ਵੀ ਜੁੜ ਚੁੱਕਿਆ ਹੈ।


ਜੀ ਹਾਂ, ਬੱਬੂ ਮਾਨ ਨੇ 'ਲਾਂਘਾ' ਨਾਂ ਦਾ ਗੀਤ ਰਿਲੀਜ਼ ਕਰ ਦਿੱਤਾ ਹੈ। ਇਸ 1 ਮਿੰਟ ਦੇ ਅੰਤਰੇ 'ਚ ਬੱਬੂ ਮਾਨ ਨੇ ਆਪਣੀ ਕਲਮ ਨਾਲ ਲਾਂਘਾ ਖੁੱਲ੍ਹਣ ਦੀ ਖੁਸ਼ੀ ਅਤੇ ਭਾਈਵਾਲਤਾ ਦਾ ਸੰਦੇਸ਼ ਬਹੁਤ ਹੀ ਬਾਖੂਬੀ ਦਿੱਤਾ ਹੈ। ਇਹ ਗੀਤ ਸਿੱਖ ਮੁਸਲਿਮ ਏਕਤਾ ਦਾ ਨਾਅਰਾ ਲਾਉਂਦਾ ਹੈ। ਦਰਸ਼ਕਾਂ ਨੂੰ ਇਹ ਗੀਤ ਇੰਨ੍ਹਾਂ ਪਸੰਦ ਆ ਰਿਹਾ ਹੈ ਕਿ ਕੁਝ ਹੀ ਘੰਟਿਆਂ 'ਚ ਲੱਖਾਂ ਲੋਕਾਂ ਵੱਲੋਂ ਸੁਣਿਆ ਜਾ ਚੁੱਕਿਆ ਹੈ ਅਤੇ ਯੂਟਿਊਬ 'ਤੇ ਟਰੈਂਡਿੰਗ ਲਿਸਟ 'ਚ ਨੰਬਰ 3 'ਤੇ ਆ ਚੁੱਕਾ ਹੈ। ਗੀਤ ਦੇ ਬੋਲ ਸੰਗੀਤ ਅਤੇ ਅਵਾਜ਼ ਬੱਬੂ ਮਾਨ ਦੀ ਹੈ। ਬੱਬੂ ਮਾਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਰ ਵੀ ਕਈ ਪੰਜਾਬੀ ਗਾਇਕ ਗੀਤ ਰਿਲੀਜ਼ ਕਰ ਚੁੱਕੇ ਹਨ, ਜਿੰਨ੍ਹਾਂ 'ਚ ਆਰ ਨੇਤ, ਗੁਰਲੇਜ ਅਖਤਰ, ਮਨਮੋਹਨ ਵਾਰਿਸ, ਸੁਖਸ਼ਿੰਦਰ ਸ਼ਿੰਦਾ ਵਰਗੇ ਹੋਰ ਵੀ ਕਈ ਵੱਡੇ ਨਾਮ ਸ਼ਾਮਿਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News