ਬੱਬੂ ਮਾਨ ਦੇ ਗੀਤ 'ਰਾਤ' ਦਾ ਪੋਸਟਰ ਆਊਟ, ਕੱਲ ਹੋਵੇਗਾ ਰਿਲੀਜ਼

5/7/2019 7:56:34 PM

ਜਲੰਧਰ (ਬਿਊਰੋ) : ਕੰਠ ਵਾਲੇ ਮਾਨ ਯਾਨੀ ਕਿ ਬੱਬੂ ਮਾਨ ਦੇ ਨਵੇਂ ਗਾਣੇ 'ਰਾਤ' ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਬੱਬੂ ਮਾਨ ਨੇ ਇਹ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਕਾਫੀ ਸਮੇਂ ਬਾਅਦ ਬੱਬੂ ਮਾਨ ਦਾ ਕੋਈ ਸਿੰਗਲ ਟਰੈਕ ਰਿਲੀਜ਼ ਹੋਣ ਜਾ ਰਿਹਾ ਹੈ।ਬੱਬੂ ਮਾਨ ਇਸ ਗੀਤ ਬਾਰੇ ਹੋਰ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਪਰ ਇਹ ਜ਼ਰੂਰ ਦੱਸਿਆ ਹੈ ਕਿ ਇਸ ਗੀਤ ਨੂੰ ਨਵੇਂ ਤਰੀਕੇ ਨਾਲ ਰਿਲੀਜ਼ ਕੀਤਾ ਜਾਵੇਗਾ।

   ਬੱਬੂ ਮਾਨ ਦੇ ਨਵੇਂ ਗਾਣੇ ਰਾਤ ਦਾ ਪੋਸਟਰ

ਇਹ ਨਵਾਂ ਤਰੀਕਾ ਬੱਬੂ ਮਾਨ ਨੇ ਆਪਣੀ ਐਪ ਰਾਹੀਂ ਸ਼ੁਰੂ ਕੀਤਾ ਹੈ। ਦੱਸਣਯੋਗ ਹੈ ਕਿ ਇਸ ਪੋਸਟਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ 'ਬੱਬੂ ਮਾਨ ਐਪ' ਦਾ ਲਿੰਕ ਸ਼ੇਅਰ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਫੈਨਜ਼ ਇਹ ਐਪ ਡਾਊਨਲੋਡ ਕਰ ਸਕਣ। ਬੱਬੂ ਮਾਨ ਦਾ ਗੀਤ 'ਰਾਤ' ਕੱਲ ਯਾਨੀ ਕਿ 8 ਮਈ ਨੂੰ ਇਸੇ ਹੀ ਐਪ 'ਤੇ ਰਿਲੀਜ਼ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News