ਬੱਬੂ ਮਾਨ ਦਾ ਨਵਾਂ ਗੀਤ ''ਛਰਾਟਾ'' ਹੋਇਆ ਰਿਲੀਜ਼ (ਵੀਡੀਓ)

10/8/2019 8:59:37 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਬੱਬੂ ਮਾਨ ਦਾ ਗੀਤ 'ਛਰਾਟਾ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦਾ ਸੰਗੀਤ ਬੱਬੂ ਮਾਨ ਨੇ ਖੁਦ ਤਿਆਰ ਕੀਤਾ ਹੈ ਅਤੇ ਗੀਤ ਦੇ ਬੋਲ ਵੀ ਉਨ੍ਹਾਂ ਦੀ ਹੀ ਕਲਮ ਚੋਂ ਨਿਕਲੇ ਹਨ। ਇਸ ਤੋਂ ਪਹਿਲਾਂ ਬੱਬੂ ਮਾਨ ਨੇ ਇਸ ਗੀਤ ਦਾ ਟੀਜ਼ਰ ਸਾਂਝਾ ਕੀਤਾ ਸੀ, ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ। ਰੂਪਨ ਬੱਲ ਅਤੇ ਰੂਬਲ ਜੀ. ਟੀ. ਆਰ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਗੀਤ ਰੋਮਾਂਟਿਕ ਗੀਤ ਹੈ, ਜਿਸ ਨੂੰ ਕਿ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ। ਇਸ ਗੀਤ 'ਚ ਸਾਉਣ ਮਹੀਨੇ ਦਾ ਜ਼ਿਕਰ ਕੀਤਾ ਗਿਆ ਹੈ। ਇਹ ਗੀਤ ਇਕ ਰੋਮਾਂਟਿਕ ਗੀਤ ਹੈ, ਜਿਸ 'ਚ ਉਨ੍ਹਾਂ ਨੇ ਮਹਿਬੂਬ ਦਾ ਜ਼ਿਕਰ ਕੀਤਾ ਹੈ। ਇਸ ਗੀਤ ਨੂੰ ਬਹੁਤ ਹੀ ਖੂਬਸੂਰਤ ਵਾਦੀਆਂ 'ਚ ਫਿਲਮਾਇਆ ਗਿਆ ਹੈ।


ਦੱਸਣਯੋਗ ਹੈ ਕਿ ਪਿਛਲੇ ਸਾਲ 'ਬਣਜਾਰਾ ਦਿ ਟਰੱਕ ਡਰਾਈਵਰ' ਫਿਲਮ ਨਾਲ ਲੰਬੇ ਸਮੇਂ ਬਾਅਦ ਸਿਨੇਮਾ 'ਤੇ ਵਾਪਸੀ ਕਰਨ ਵਾਲੇ ਬੱਬੂ ਮਾਨ ਬਹੁਤ ਜਲਦ ਲੋਕ ਨਾਇਕ ਸੁੱਚਾ ਸੂਰਮਾ ਦੀ ਬਾਇਓਪਿਕ 'ਚ ਸੁੱਚੇ ਦੇ ਕਿਰਦਾਰ 'ਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News