ਸਿਮਰ ਗਿੱਲ ਦਾ ਨਵਾਂ ਗੀਤ Backup ਹੋਇਆ ਰਿਲੀਜ਼

10/18/2019 3:36:53 PM

ਜਲੰਧਰ(ਬਿਊਰੋ) — ਸੁਪਰਹਿੱਟ ਗੀਤਾਂ ‘ਰੋਟੀ’, ‘ਨਾ ਭੁੱਕੀ ਨਾ ਸਮੈਕ’, ‘ਪੈੱਗ ਪੌਣ ਵੇਲੇ’ ਅਤੇ ‘ਨਵਾਂ ਸਾਲ’ ਤੋਂ ਇਲਾਵਾ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਸਿਮਰ ਗਿੱਲ ਦਾ ਨਵਾਂ ਗੀਤ ‘ਬੈਕਅੱਪ’ ਰਿਲੀਜ਼ ਹੋ ਚੁਕਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਬਾਕੀ ਗੀਤਾਂ ਵਾਂਗੂ ਸਿਮਰ ਗਿੱਲ ਦੇ ਇਸ ਗੀਤ ਨੂੰ ਵੀ ਖਾਸ ਪਸੰਦ ਕੀਤਾ ਜਾ ਰਿਹਾ ਹੈ। ਸਿਮਰ ਗਿੱਲ ਦੇ ਇਸ ਗੀਤ ਨੂੰ ਟੀ-ਸੀਰੀਜ਼ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਖੁਦ ਸਿਮਰ ਨੇ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ Urban Singh ਨੇ ਦਿੱਤਾ ਹੈ।

ਦੱਸਣਯੋਗ ਹੈ ਕਿ ਸਿਮਰ ਗਿੱਲ ਦੇ ਗੀਤ 'ਬੈਕਅੱਪ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਿਮਰ ਗਿੱਲ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਦਰਸ਼ਕਾਂ ਵਲੋਂ ਪਿਆਰ ਮਿਲੇਗਾ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News