ਅਮਿਤਾਭ ਬੱਚਨ ਨੇ ਫਿਲਮ ''ਬਦਲਾ'' ਦੇ ਗੀਤ ''ਔਕਾਤ'' ਨੂੰ ਦਿੱਤੀ ਆਪਣੀ ਆਵਾਜ਼

2/27/2019 4:37:27 PM

ਜਲੰਧਰ(ਬਿਊਰੋ)— ਆਪਣੀ ਦਰਮਿਆਨੀ ਆਵਾਜ਼ ਲਈ ਪ੍ਰਸਿੱਧ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਕੱਲ ਰਿਲੀਜ਼ ਹੋਣ ਵਾਲੇ ਪ੍ਰਮੋਸ਼ਨਲ ਟਰੈਕ 'ਔਕਾਤ' 'ਚ ਦਮਦਾਰ ਰੈਪ ਕਰਦੇ ਹੋਏ ਨਜ਼ਰ ਆਉਣਗੇ। ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਵਿਚਕਾਰ ਹੋਈ ਵਿਸ਼ੇਸ਼ ਗੱਲਬਾਤ ਦਾ ਵੀਡੀਓ ਰਿਲੀਜ਼ ਕਰਨ ਤੋਂ ਬਾਅਦ ਨਿਰਮਾਤਾ ਹੁਣ ਇਸ ਟਰੈਕ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ ਜੋ ਫਿਲਮ ਦੇ ਸ਼ੁਰੂਆਤੀ ਕਰੈਡਿਟ ਦਾ ਇਕ ਹਿੱਸਾ ਹੋਵੇਗਾ ਅਤੇ ਇਸ ਕਰਾਇਮ ਥਰਿਲਰ ਫਿਲਮ ਲਈ ਮੂਡ ਸੈੱਟ ਕਰਨ ਲਈ ਇਹ ਇਕ ਪਰਫੈਕਟ ਗੀਤ ਹੈ।
ਗੀਤ ਦੇ ਬੋਲ ਸਿੱਧਾਂਤ ਕੌਸ਼ਲ ਨੇ ਲਿਖੇ ਹਨ ਅਤੇ ਅਮਿਤਾਭ, ਅਮਿਤ ਮਿਸ਼ਰਾ, ਕਲਿੰਟਨ ਸੇਰੇਜੋ ਅਤੇ ਰੈਪਰ ਜੀਜੀ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ ਉਪਯੁਕਤ ਰੂਪ ਤੋਂ ਹਾਲੀਆ ਮਨੋਦਸ਼ਾ ਅਤੇ ਸਮਾਜ 'ਚ ਗੁੱਸੇ ਦੀ ਨੁਮਾਇੰਦਗੀ ਕਰਦਾ ਹੈ ਅਤੇ ਇਸ ਵਿਚ ਕੁਝ ਝੰਜੋੜ ਕੇ ਰੱਖ ਦੇਣ ਵਾਲੇ ਲਿਰਿਕਸ ਵੀ ਸ਼ਾਮਿਲ ਕੀਤੇ ਗਏ ਹਨ। ਅਮਿਤਾਭ ਬੱਚਨ ਇਸ ਟਰੈਕ ਤੋਂ ਇਨ੍ਹੇ ਪ੍ਰਭਾਵਿਤ ਹੋ ਗਏ ਸਨ ਕਿ ਉਹ ਤੁਰੰਤ ਇਸ ਦਾ ਹਿੱਸਾ ਬਨਣ ਲਈ ਤਿਆਰ ਹੋ ਗਏ। 'ਬਦਲਾ' ਨੂੰ ਰੈੱਡ ਚਿਲੀਜ਼ ਐਂਟਰਟੇਨਮੈਂਟ ਦੁਆਰਾ Azure Entertainment ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਹੈ। 'ਬਦਲਾ' 8 ਮਾਰਚ 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News