Badla Trailer : ਝੂਠ ਦੇ ਜਾਲ ''ਚ ਫਸਿਆ ਹੋਇਆ ਹੈ ਅਮਿਤਾਭ-ਤਾਪਸੀ ਦੀ ਕਹਾਣੀ ਦਾ ਸੱਚ

2/12/2019 2:58:01 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਤੇ ਅਮਿਤਾਭ ਬੱਚਨ ਦੀ ਫਿਲਮ 'ਬਦਲਾ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਟਰੇਲਰ ਕਾਫੀ ਜ਼ਬਰਦਸਤ ਹੈ, ਜਿਸਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਅਮਿਤਾਭ ਬੱਚਨ ਨੇ ਟਵਿਟਰ ਅਕਾਊਂਟ 'ਤੇ ਵੀ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ''ਸੱਚ ਨਜ਼ਰ ਦੇ ਸਾਹਮਣੇ ਹੈ ਪਰ ਨਜ਼ਰ ਝੂਠ 'ਤੇ ਹੈ... 'ਬਦਲਾ' ਦੇ ਟਰੇਲਰ ਨੂੰ ਦੇਖੋ ਬਹੁਤ ਸਾਰੇ ਝੂਠੇ ਜਾਲਾਂ 'ਚ ਫਸਿਆ ਹੋਇਆ ਸੱਚ।'' ਇਸ ਧਮਾਕੇਦਾਰ ਟਰੇਲਰ 'ਚ ਅਮਿਤਾਭ ਬੱਚਨ ਦੀ ਅਦਾਕਾਰੀ ਕਾਫੀ ਜ਼ਬਰਦਸਤ ਹੈ। ਉਥੇ ਹੀ ਟਰੇਲਰ 'ਚ ਬੇਜੜ ਡਾਇਲਾਗ ਦਰਸ਼ਕਾਂ ਨੂੰ ਬੇਹੱਦ ਪਸੰਦ ਆਉਣਗੇ। ਤਾਪਸੀ ਦੀ ਮਾਸੂਮੀਅਤ ਤੁਹਾਨੂੰ ਦੀਵਾਨਾ ਬਣਾ ਦੇਵੇਗੀ। ਟਰੇਲਰ ਕਾਫੀ ਸਸਪੈਂਸ ਨਾਲ ਭਰਿਆ ਹੋਇਆ ਹੈ, ਜੋ ਤੁਹਾਨੂੰ ਫਿਲਮ ਦੇਖਣ ਲਈ ਮਜ਼ਬੂਰ ਕਰ ਦੇਵੇਗਾ। ਦੱਸ ਦਈਏ ਕਿ ਅਮਿਤਾਭ ਬੱਚਨ ਤੇ ਤਾਪਸੀ ਪਨੂੰ ਇਸ ਤੋਂ ਪਹਿਲਾਂ ਸ਼ੁਜੀਤ ਸਰਕਾਰ ਦੀ 'ਪਿੰਕ' 'ਚ ਕੰਮ ਕਰ ਚੁੱਕੇ ਹਨ। 


ਦੱਸ ਦਈਏ ਕਿ ਫਿਲਮ ਇਕ ਮਰਡਰ ਮਿਸਟਰੀ ਹੈ, ਜਿਸ 'ਚ ਬਿੱਗ ਬੀ ਫਿਰ ਤੋਂ ਵਕੀਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਦਾ ਡਾਇਰੈਕਸ਼ਨ ਸੁਭਾਸ਼ ਘੋਸ਼ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਕਹਾਣੀ' ਫਿਲਮ ਡਾਇਰੈਕਟ ਕਰ ਚੁੱਕੇ ਹਨ। 'ਬਦਲਾ' ਦੀ ਸ਼ੂਟਿੰਗ ਗਲਾਸਗੋ 'ਚ ਹੋਈ ਹੈ, ਜੋ ਸਪੈਨਿਸ਼ ਫਿਲਮ 'ਦਿ ਇੰਨਵਿਸੀਬਲ ਗੈਸਟ' ਦਾ ਹਿੰਦੀ ਰੀਮੇਕ ਹੈ।
ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਕਿੰਗ ਖਾਨ ਸ਼ਾਹਰੁਖ ਖਾਨ ਵੀ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਬਾਰੇ ਉਨ੍ਹਾਂ ਵੱਲੋਂ ਕੀਤਾ ਗਿਆ ਇਕ ਟਵੀਟ ਇਸ਼ਾਰਾ ਕਰਦਾ ਹੈ। ਸ਼ਾਹਰੁਖ 'ਜ਼ੀਰੋ' ਤੋਂ ਬਾਅਦ ਇਸ ਫਿਲਮ 'ਚ ਨਜ਼ਰ ਆਉਣਗੇ। ਜੇਕਰ ਤਾਪਸੀ ਦੀ ਗੱਲ ਕਰੀਏ ਤਾਂ ਤਾਪਸੀ ਇਸ ਸਾਲ 5 ਫਿਲਮਾਂ 'ਚ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News