ਕੋਰੋਨਾ ਸੰਕਟ ''ਚ ਲੋਕਾਂ ਦੀ ਮਦਦ ਲਈ ਅੱਗੇ ਆਏ ਗੁਰੂ ਰੰਧਾਵਾ ਤੇ ਬਾਦਸ਼ਾਹ, ਰਾਹਤ ਕੋਸ਼ ''ਚ ਜਮ੍ਹਾਂ ਕਾਰਵਾਈ ਇੰਨੀ ਰਕਮ
3/30/2020 12:37:30 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਨਾਂ ਦੀ ਮਹਾਮਾਰੀ ਨੂੰ ਲੈ ਕੇ ਦੁਨੀਆਂ ਭਰ ਵਿਚ ਜੰਗ ਜਾਰੀ ਹੈ। ਭਾਰਤ ਵਿਚ 21 ਦਿਨ ਦਾ 'ਲੌਕ-ਡਾਊਨ' ਚੱਲ ਰਿਹਾ ਹੈ ਅਤੇ ਫ਼ਿਲਮੀ ਸਿਤਾਰਿਆਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਕੋਰੋਨਾ ਖਿਲਾਫ ਜੰਗ ਵਿਚ ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ। ਇਹ ਸਿਲਸਿਲਾ ਸਾਊਥ ਫਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਸ਼ੁਰੂ ਕੀਤਾ ਸੀ ਅਤੇ ਹੁਣ ਪੰਜਾਬੀ ਤੇ ਬਾਲੀਵੁੱਡ ਫਿਲਮ ਇੰਡਸਟਰੀ ਦੇ ਲੋਕ ਇਸ ਮੁਹਿੰਮ ਵਿਚ ਜੁੜਨ ਲੱਗੇ ਹਨ। ਹੁਣ ਇਸ ਮੁਹਿੰਮ ਵਿਚ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਸਿੱਧੀ ਖੱਟਣ ਵਾਲੇ 2 ਸਿੰਗਰਾਂ ਦਾ ਨਾਂ ਜੁੜ ਗਿਆ ਹੈ। ਗਾਇਕ ਗੁਰੂ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਹਤ ਕੋਸ਼ ਵਿਚ 20 ਲੱਖ ਰੁਪਏ ਦੀ ਰਾਸ਼ੀ ਜਮਾਂ ਕਾਰਵਾਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ।
I pledge to contribute Rs 20 lacs from my savings to @narendramodi sir’s PM-CARES Fund. Let’s help each other 🙏🏻
— Guru Randhawa (@GuruOfficial) March 28, 2020
I have earned money through my shows and songs which you all have bought tickets or have bought from online platforms. So here is doing my contribution 🙏 Jai Hind https://t.co/h0F1KOuQNV
ਇਸ ਤੋਂ ਇਲਾਵਾ ਗਾਇਕ ਤੇ ਰੈਪਰ ਬਾਦਸ਼ਾਹ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਹਤ ਕੋਸ਼ ਵਿਚ 25 ਲੱਖ ਰੁਪਏ ਦੀ ਰਾਸ਼ੀ ਜਮਾ ਕਾਰਵਾਈ ਹੈ।
ਦੱਸ ਦੇਈਏ ਕਿ ਫਿਲਮ 'ਬਾਹੂਬਲੀ' ਫੇਮ ਐਕਟਰ ਪ੍ਰਭਾਸ ਨੇ ਟਵਿੱਟਰ 'ਤੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ- ''ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨਾਲ ਲੜਨ ਲਈ ਮੈਂ 4 ਕਰੋੜ ਰੁਪਏ ਦਾਨ ਵਜੋ ਦੇ ਰਿਹਾ ਹਾਂ।'' ਪ੍ਰਭਾਸ ਨੇ 26 ਮਾਰਚ ਨੂੰ 3 ਕਰੋੜ ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਵਿਚ ਅਤੇ 50-50 ਲੱਖ ਰੁਪਏ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਮੁੱਖਮੰਤਰੀ ਰਾਹਤ ਕੋਸ਼ ਵਿਚ ਦਾਨ ਕੀਤੇ ਹਨ। ਹਾਲਾਂਕਿ ਇਸ ਤੋਂ ਪਹਿਲਾ ਰਜਨੀਕਾਂਤ ਤੇ ਨਿਤਿਨ ਵਰਗੇ ਵੱਡੇ ਸਿਤਾਰੇ ਦਾਨ ਕਰਨ ਦਾ ਐਲਾਨ ਕਰ ਚੁੱਕੇ ਹਨ। ਤੇਲਗੂ ਅਦਾਕਾਰ ਪਵਨ ਕਲਿਆਣ 2 ਕਰੋੜ, ਉਨ੍ਹਾਂ ਦੇ ਭਤੀਜੇ ਰਾਮਚਰਣ 70 ਲੱਖ, ਉਨ੍ਹਾਂ ਦੇ ਤੇਲਗੂ ਸੁਪਰਸਟਾਰ ਪਿਤਾ ਚਿਰੰਜੀਵੀ 1 ਕਰੋੜ ਅਤੇ ਮਹੇਸ਼ ਬਾਬੂ 1 ਕਰੋੜ ਰਾਹਤ ਕੋਸ਼ ਵਿਚ ਦਾਨ ਕਰ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ