ਧੀ ਨਾਲ ਸੈਕਸ ਐਜੂਕੇਸ਼ਨ ''ਤੇ ਜ਼ਰੂਰ ਗੱਲ ਕਰਾਂਗਾ : ਬਾਦਸ਼ਾਹ
8/2/2019 1:59:30 PM
ਮੁੰਬਈ (ਬਿਊਰੋ) — ਮਸ਼ਹੂਰ ਗਾਇਕ ਤੇ ਰੈਪਰ ਬਾਦਸ਼ਾਹ ਫਿਲਮ 'ਖਾਨਦਾਨੀ ਸ਼ਫਾਖਾਨਾ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ 'ਚ ਬਾਦਸ਼ਾਹ ਨਾਲ ਸੋਨਾਕਸ਼ੀ ਸਿਨਹਾ ਵੀ ਲੀਡ ਕਿਰਦਾਰ 'ਚ ਹੈ। ਇਹ ਫਿਲਮ ਸੈਕਸ ਐਜੂਕੇਸ਼ਨ 'ਤੇ ਆਧਾਰਿਤ ਹੈ। ਹਾਲ ਹੀ 'ਚ ਬਾਦਸ਼ਾਹ ਨੇ ਫਿਲਮ ਨੂੰ ਲੈ ਕੇ ਗੱਲ ਕੀਤੀ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਧੀ ਨਾਲ ਸਹੀ ਉਮਰ 'ਚ ਸੈਕਸ ਐਜੂਕੇਸ਼ਨ ਬਾਰੇ ਗੱਲ ਜ਼ਰੂਰ ਕਰਨਗੇ।
ਬਾਦਸ਼ਾਹ ਨੇ ਕਿਹਾ, ''ਮੈਂ ਆਪਣੀ ਧੀ ਦੇ ਵੱਡੇ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ। ਇਕ ਸਹੀ ਉਮਰ 'ਚ ਮੈਂ ਉਸ ਨਾਲ ਸੈਕਸ ਐਜੂਕੇਸ਼ਨ 'ਤੇ ਗੱਲ ਕਰਾਂਗਾ। ਇਸ ਮੁੱਦੇ 'ਤੇ ਸਾਡੇ ਸਮਾਜ 'ਚ ਕੋਈ ਗੱਲ ਨਹੀਂ ਕਰਦਾ। ਮੇਰੀ ਧੀ ਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਹੈ।'' ਬਾਦਸ਼ਾਹ ਨੇ ਇਹ ਵੀ ਕਿਹਾ ਕਿ ''ਮੈਨੂੰ ਨਹੀਂ ਪਤਾ ਕਿ ਮੈਂ ਇਹ ਸਭ ਕਿਵੇਂ ਕਰਾਂਗਾ ਪਰ ਮੈਂ ਅਜਿਹਾ ਕਰਨ ਨੂੰ ਲੈ ਕੇ ਕਾਫੀ ਉਤਸਾਹਿਤ ਹਾਂ।'' ਬਾਦਸ਼ਾਹ ਦੀ ਧੀ ਦਾ ਜਨਮ ਸਾਲ 2017 'ਚ ਹੋਇਆ ਸੀ।
ਫਿਲਮ 'ਚ ਆਪਣੇ ਕਿਰਦਾਰ ਬਾਰੇ ਬਾਦਸ਼ਾਹ ਨੇ ਦੱਸਿਆ ਕਿ ਉਸ ਦਾ ਕਿਰਦਾਰ ਫਿਲਮ 'ਚ ਗਬਰੂ ਘੈਟਾਕ ਦਾ ਹੈ। ਉਸ ਕੋਲ ਕਾਫੀ ਪੈਸਾ ਹੈ ਅਤੇ ਮਹਿੰਗੀ ਗੱਡੀ ਹੈ। ਉਸ ਦਾ ਰਹਿਣ-ਸਹਿਣ ਵੀ ਰਾਜਿਆਂ ਵਰਗਾ ਹੈ ਪਰ ਉਹ ਇਕ ਜਿਨਸੀ ਬੀਮਾਰੀ ਨਾਲ ਵੀ ਝੂਜ (ਲੜ) ਰਿਹਾ ਹੁੰਦਾ ਹੈ। ਇਹ ਪ੍ਰੇਸ਼ਾਨੀ ਕੀ ਹੈ, ਇਹ ਤਾਂ ਫਿਲਮ ਦੇਖ ਕੇ ਹੀ ਪਤਾ ਲੱਗੇਗਾ ਪਰ ਫਿਲਮ ਦੇ ਮੁੱਖ ਸੰਦੇਸ਼ ਦੀ ਗੱਲ ਕਰੀਏ ਤਾਂ ਇਸ ਦੇ ਹਿਸਾਬ ਨਾਲ ਉਸ ਦਾ ਇਹ ਕਿਰਦਾਰ ਬਿਲਕੁਲ ਪ੍ਰਫੈਕਟ ਹੈ। ਫਿਲਮ ਨੂੰ ਸ਼ਿਲਪੀ ਦਾਸਗੁਪਤਾ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ 2 ਅਗਸਤ ਯਾਨੀ ਅੱਜ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਸੋਨਾਕਸ਼ੀ ਸਿਨਹਾ ਤੇ ਬਾਦਸ਼ਾਹ ਤੋਂ ਇਲਾਵਾ ਅਨੂ ਕਪੂਰ ਤੇ ਵਰੁਣ ਸ਼ਰਮਾ ਵੀ ਮੁੱਖ ਭੂਮਿਕਾ 'ਚ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ