ਰੈਪਰ ਬਾਦਸ਼ਾਹ ਨੇ ਬਿਆਨ ਕੀਤਾ ਦਰਦ, ਇਸ ਕਾਰਨ ਛੱਡ ਗਈ ਸੀ ਪ੍ਰੇਮਿਕਾ

12/2/2019 12:26:42 PM

ਜਲੰਧਰ (ਬਿਊਰੋ) — ਪੰਜਾਬੀ ਰੈਪਰ ਬਾਦਸ਼ਾਹ ਆਪਣੇ-ਆਪ ਨੂੰ ਬਾਲੀਵੁੱਡ 'ਚ ਪੱਕੇ ਪੈਰੀਂ ਸਥਾਪਿਤ ਕਰਨ 'ਚ ਕਾਮਯਾਬ ਰਹੇ ਹਨ। ਉਨ੍ਹਾਂ ਦੇ ਪਾਰਟੀ ਸੌਂਗਸ ਦਰਸ਼ਕਾਂ 'ਚ ਕਾਫੀ ਮਸ਼ਹੂਰ ਹਨ। ਹਾਲਾਂਕਿ ਉਨ੍ਹਾਂ 'ਤੇ ਪਿਛਲੇ ਕਾਫੀ ਸਮੇਂ ਤੋਂ ਬੀਤੇ ਦੌਰ ਦੇ ਗੀਤਾਂ ਦਾ ਰੀਮੇਕ ਕਰਦੇ ਵੀ ਨਜ਼ਰ ਆਏ, ਜਿਸ ਦੇ ਚੱਲਦਿਆਂ ਕਈ ਫੈਨਜ਼ ਨੇ ਬਾਦਸ਼ਾਹ ਦੀ ਆਲੋਚਨਾ ਵੀ ਕੀਤੀ ਹੈ। ਹਾਲਾਂਕਿ ਕਿ ਉਨ੍ਹਾਂ ਨੇ ਹਾਲ ਹੀ 'ਚ ਦੱਸਿਆ ਸੀ ਕਿ ਉਹ ਰੀਮੇਕ ਗੀਤਾਂ 'ਤੇ ਕੰਮ ਨਹੀਂ ਕਰਨਗੇ ਕਿਉਂਕਿ ਇਸ ਦੀ ਕੁਆਲਟੀ ਕਾਫੀ ਡਿੱਗ ਚੁੱਕੀ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਬਾਦਸ਼ਾਹ ਨੇ ਦੱਸਿਆ ਕਿ ਕਿਵੇਂ ਮੇਰੀ ਪ੍ਰੇਮਿਕਾ ਮਿਊਜ਼ਿਕ ਕਰਕੇ ਛੱਡ ਗਈ ਸੀ।
Image result for badshah-reveals-that-his-girlfriend-broke-up-with-him-due-to-rapping-career"
ਬਾਦਸ਼ਾਹ ਨੇ ਆਪਣੀ 'ਲਵ ਲਾਈਫ' ਬਾਰੇ ਗੱਲ ਕਰਦਿਆਂ ਦੱਸਿਆ, ''ਮੈਂ ਤੇ ਮੇਰੀ ਪ੍ਰੇਮਿਕਾ 20 ਸਾਲਾਂ ਤੋਂ ਵੱਧ ਸਮੇਂ ਤੋਂ ਰਿਸ਼ਤੇ 'ਚ ਸਨ ਪਰ ਜਦੋਂ ਮੈਂ ਰੈਪਰ ਬਣਨ ਦਾ ਫੈਸਲਾ ਕੀਤਾ ਤਾਂ ਮੇਰੀ ਪ੍ਰੇਮਿਕਾ ਨੇ ਮੈਨੂੰ ਛੱਡ ਦਿੱਤਾ। ਉਸ ਨੇ ਕਿਹਾ ਕਿ ਇਹ ਚੰਗਾ ਕਰੀਅਰ ਨਹੀਂ ਹੈ। ਇਸ ਤੋਂ ਬਾਅਦ ਮੈਨੂੰ ਮਾਨਸਿਕ ਪ੍ਰੇਸ਼ਾਨੀਆਂ 'ਚੋਂ ਵੀ ਲੰਘਣਾ ਪਿਆ ਪਰ ਮੈਨੂੰ ਸੰਗੀਤ ਨਾਲ ਸ਼ਾਂਤੀ ਮਿਲੀ। ਮੈਂ ਹਰ ਮੋੜ' ਤੇ ਆਪਣੀ ਜ਼ਿੰਦਗੀ ਦਾ ਅਨੰਦ ਲਿਆ ਹੈ। ਫਿਰ ਭਾਵੇਂ ਇਹ ਬਿਨਾਂ ਪੈਸੇ ਦੇ ਇਕ ਦਿਨ ਬਿਤਾਉਣ ਦੀ ਗੱਲ ਹੈ ਜਾਂ ਕੀ ਇਹ ਫਰਸ਼ 'ਤੇ ਸੋਣ ਦੀ ਗੱਲ ਹੈ। ਮੈਂ ਹਮੇਸ਼ਾਂ ਰੈਪਰ ਬਣਨਾ ਚਾਹੁੰਦਾ ਸੀ ਪਰ ਮੇਰੇ ਲਈ ਆਪਣੇ ਮਾਪਿਆਂ ਨਾਲ ਗੱਲ ਕਰਨਾ ਸੌਖਾ ਨਹੀਂ ਸੀ ਕਿਉਂਕਿ ਉਹ ਵਿਸ਼ਵਾਸ ਕਰਦੇ ਸਨ ਕਿ ਇਹ ਇਕ ਗੈਰ ਰਵਾਇਤੀ ਕੰਮ ਹੈ। ਰੈਪਿੰਗ 'ਚ ਕੋਈ ਭਵਿੱਖ ਨਹੀਂ ਹੈ ਪਰ ਬਾਦਸ਼ਾਹ ਨੇ ਇਸ ਦੀ ਪਰਵਾਹ ਕੀਤੇ ਬਿਨਾਂ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ।''
Image result for badshah-reveals-that-his-girlfriend-broke-up-with-him-due-to-rapping-career"
ਦੱਸਣਯੋਗ ਹੈ ਕਿ ਗੀਤਾਂ ਅਤੇ ਰੈਪ ਦੇ ਜ਼ਰੀਏ ਲੋਕਾਂ ਨੂੰ ਆਪਣਾ ਫੈਨ ਬਣਾਉਣ ਵਾਲੇ ਰੈਪਰ ਬਾਦਸ਼ਾਹ ਇਨ੍ਹੀਂ ਦਿਨੀਂ ਅਸਮਾਨ 'ਤੇ ਹੈ। ਉਹ ਬਾਲੀਵੁੱਡ ਨੂੰ ਲਗਾਤਾਰ ਹਿੱਟ ਗੀਤ ਦੇ ਰਹੇ ਹਨ।
Image result for badshah-reveals-that-his-girlfriend-broke-up-with-him-due-to-rapping-career"ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News