ਅਜੇ ਦੇਵਗਨ ਨੂੰ ਲੈ ਕੇ ‘ਬੈਜੂ ਬਾਵਰਾ’ ਬਣਾਉਣਗੇ ਭੰਸਾਲੀ

10/29/2019 4:26:40 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੰਜੈ ਲੀਲੀ ਭੰਸਾਲੀ ਦੇ  ਸਿੰਘਮ ਸਟਾਰ ਅਜੇ ਦੇਵਗਨ ਨੂੰ ਲੈ ਕੇ ਫਿਲਮ ‘ਬੈਜੂ ਬਾਵਰਾ’ ਬਣਾਉਣ ਦੀ ਯੋਜਨਾ ਹੈ। ਭੰਸਾਲੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਗੰਗੂਾਈ ਕਾਠੀਆਵਾੜੀ’ ਨੂੰ ਲੈ ਕੇ ਸੁਰਖੀਆਂ ’ਚ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਹੁਸੈਨ ਜੈਦੀ ਦੇ ਨਾਵਲ ‘ਮਾਫੀਆ ਕੁਈਨਜ਼ ਆਫ ਮੁੰਬਈ’ ਦੇ ਇਕ ਚੈਪਟਰ ’ਤੇ ਆਧਾਰਿਤ ਹੋਵੇਗਾ। ਫਿਲਮ ’ਚ ਆਲੀਆ ਭੱਟ ਲੀਡ ਅਦਾਕਾਰਾ ਦੇ ਤੌਰ ’ਤੇ ਦਿਖਾਈ ਦੇਵੇਗੀ।
PunjabKesari
ਭੰਸਾਲੀ ਨੇ ਹੁਣ ਆਪਣੀ ਆਉਣ ਵਾਲੀ ਦੂਜੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦਾ ਟਾਈਟਲ ‘ਬੈਜੂ ਬਾਵਰਾ’ ਹੈ। ਇਹ ਫਿਲਮ ਦੀਵਾਲੀ ਦੇ ਮੌਕੇ 2021 ’ਚ ਰਿਲੀਜ਼ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ‘ਬੈਜੂ ਬਾਵਰਾ’ ਮਿਊਜ਼ਿਕ ਲੀਜੈਂਡ ਮੈਵਰਿਕ ਮੈਸਟਰੋ ਦੇ ਬਦਲਾ ਲੈਣ ਦੀ ਕਹਾਣੀ ’ਤੇ ਆਧਾਰਿਤ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News