''ਬਾਇਲਾਰਸ'' ਟਰੈਕਟਰ ਦੇ ਆਲੇ-ਦੁਆਲੇ ਘੁੰਮਦੀ ਹੈ ਐਮੀ ਤੇ ਬੀਨੂੰ ਦੀ ਫਿਲਮ ''ਬੈਲਾਰਾਸ'' ਦੀ ਕਹਾਣੀ

6/21/2017 7:18:38 PM

ਜਲੰਧਰ— ਐਮੀ ਵਿਰਕ ਤੇ ਬੀਨੂੰ ਢਿੱਲੋਂ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ 'ਬੈਲਾਰਾਸ' 1960-70 ਦੇ ਦਹਾਕੇ ਨੂੰ ਦਰਸਾਉਣ ਵਾਲੀ ਫਿਲਮ ਹੈ। ਫਿਲਮ ਦੀ ਕਹਾਣੀ 'ਬਾਇਲਾਰਸ' ਟਰੈਕਟਰ ਦੇ ਆਲੇ-ਦੁਆਲੇ ਘੁੰਮੇਗੀ। ਪ੍ਰੋਡਕਸ਼ਨ ਦੇ ਨਾਲ-ਨਾਲ ਬੀਨੂੰ ਢਿੱਲੋਂ ਖੁਦ ਵੀ ਫਿਲਮ 'ਚ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫਿਲਮ 'ਚ ਹੋਬੀ ਧਾਲੀਵਾਲ, ਨਿਰਮਲ ਰਿਸ਼ੀ, ਪ੍ਰਾਚੀ ਤੇਹਲਨ ਤੇ ਗੈਸਟ ਅਪੀਅਰੈਂਸ 'ਚ ਐਮੀ ਵਿਰਕ ਵੀ ਆਪਣੀ ਅਦਾਕਾਰੀ ਦਾ ਰੰਗ ਦਿਖਾਉਂਦੇ ਨਜ਼ਰ ਆਉਣਗੇ।
ਕੰਟੀਨੀ ਮੰਡੀਰ ਦੇ ਹੋਸਟ ਰਵਨੀਤ ਸਿੰਘ ਇਸ ਫਿਲਮ ਰਾਹੀਂ ਪੰਜਾਬੀ ਫਿਲਮ ਜਗਤ 'ਚ ਐਂਟਰੀ ਕਰਨ ਜਾ ਰਹੇ ਹਨ। ਫਿਲਮ ਦੀ ਸ਼ੂਟਿੰਗ ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਕੀਤੀ ਗਈ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ। ਦੇਖਣਾ ਹੋਵੇਗਾ ਕਿ ਬੀਨੂੰ ਤੇ ਐਮੀ ਦੀ ਜੋੜੀ ਪਰਦੇ 'ਤੇ ਕੀ ਨਵਾਂ ਪਰੋਸ ਪਾਉਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News