ਹੁਣ ਭੂਤ ਬਣ ਕੇ ਡਰਾਵੇਗੀ ਟੀ. ਵੀ. ਦੀ ਇਹ ਅਦਾਕਾਰਾ

6/23/2017 9:20:27 AM

ਮੁੰਬਈ— ਸਸਪੈਂਸ, ਥ੍ਰਿਲਰ, ਭੂਤ-ਪ੍ਰੇਤਾਂ ਦੀਆਂ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਅਤੇ ਟੀ. ਵੀ. 'ਤੇ ਵੇਖੀਆਂ ਹੋਣਗੀਆਂ ਪਰ ਜਿਸ ਭੂਤ ਨੂੰ ਵੇਖ ਕੇ ਤੁਹਾਨੂੰ ਹਾਸਾ ਆ ਜਾਵੇ ਉਸ ਭੂਤ ਨੂੰ ਵੇਖਣਾ ਕਿੰਨਾ ਦਿਲਚਸਪ ਹੋਵੇਗਾ। ਬਸ ਫਿਰ ਕੁਝ ਹਾਸਾ-ਠੱਠਾ ਅਤੇ ਨੋਕ-ਝੋਂਕ ਕਰਨ ਆ ਰਹੀ ਹੈ ਬਕੁਲਾ, ਜੋ ਬਣ ਗਈ ਹੈ ਭੂਤ। ਟੀ. ਵੀ. 24 ਜੂਨ ਤੋਂ ਲੈ ਕੇ ਆ ਰਿਹਾ ਹੈ 'ਬਕੁਲਾ ਬੂਆ ਕਾ ਭੂਤ'। ਰਾਜਾ ਫੈਮਿਲੀ ਆਪਣੇ ਘਰ ਦੇ ਇਕ ਜੀਅ ਦੇ ਮਰਨ ਦੀ ਦੁਆ ਕਰ ਰਹੀ ਹੈ ਅਤੇ ਉਹ ਕੋਈ ਹੋਰ ਨਹੀਂ ਸਗੋਂ ਬਕੁਲਾ ਹੀ ਹੈ, ਜਿਸ ਦੇ ਜ਼ਿੱਦੀ, ਅੜੀਅਲ ਅਤੇ ਸ਼ਾਤਿਰ ਅੰਦਾਜ਼ ਤੋਂ  ਘਰ ਦੇ ਸਾਰੇ ਮੈਂਬਰ ਪ੍ਰੇਸ਼ਾਨ ਹਨ। ਇਸ ਸੀਰੀਅਲ ਵਿਚ ਤੁਸੀਂ ਬਕੁਲਾ ਦੀ ਜ਼ਿੰਦਗੀ, ਉਸ ਦੀ ਮੌਤ ਅਤੇ ਮੌਤ ਤੋਂ ਬਾਅਦ ਦੀ ਕਹਾਣੀ ਵੇਖੋਗੇ, ਜੋ ਇਕ ਹਲਕੇ-ਫੁਲਕੇ ਅੰਦਾਜ਼ 'ਚ ਪੇਸ਼ ਕੀਤੀ ਜਾਵੇਗੀ।

PunjabKesari
'ਸਾਰਾਬਾਈ ਵਰਸਿਜ਼ ਸਾਰਾਬਾਈ', 'ਬਾ ਬਹੂ ਔਰ ਬੇਬੀ' ਵਰਗੇ ਹਿੱਟ ਸ਼ੋਅ ਦੇਣ ਵਾਲੇ ਜੇ. ਡੀ. ਮਜੀਠੀਆ ਇਕ ਵਾਰ ਮੁੜ ਵੱਡੀ ਫੈਮਿਲੀ ਨਾਲ ਕਾਮੇਡੀ ਦਾ ਤੜਕਾ ਲਗਾਉਣ ਆ ਰਹੇ ਹਨ। ਸ਼ਨੀਵਾਰ ਅਤੇ ਐਤਵਾਰ ਨੂੰ ਰਾਤ 8 ਵਜੇ ਟੀ. ਵੀ. 'ਤੇ  ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ 'ਚ ਸਰਿਤਾ ਜੋਸ਼ੀ (ਬਕੁਲਾ), ਅਪਰਾ ਮਹਿਤਾ (ਰੇਖਾ) ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਸ਼ੋਅ 'ਚ ਕਈ ਕਲਾਕਾਰ ਨਜ਼ਰ ਆਉਣਗੇ। ਸਰਿਤਾ ਜੋਸ਼ੀ ਨੇ ਆਪਣੇ ਕਿਰਦਾਰ ਬਕੁਲਾ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਉਸ ਨੂੰ ਇਸ ਕਿਰਦਾਰ ਨੂੰ ਨਿਭਾਉਣ 'ਚ ਬਹੁਤ ਮਜ਼ਾ ਆ ਰਿਹਾ ਹੈ। ਮੈਂ ਨਣਾਨ ਹਾਂ ਅਤੇ ਬਾਕੀ ਸਾਰੇ ਮੇਰਾ ਕਹਿਣਾ ਮੰਨਦੇ ਹਨ ਅਤੇ ਮੇਰੇ ਤੋਂ ਪ੍ਰੇਸ਼ਾਨ ਵੀ ਰਹਿੰਦੇ ਹਨ।

PunjabKesari

ਅਪਰਾ ਮਹਿਤਾ ਨੇ ਕਿਹਾ ਕਿ ਮੈਂ ਅਜਿਹੀ ਭਾਬੀ ਹਾਂ ਜਿਸ ਦੇ ਹੱਥ 'ਚ ਸਿਰਫ ਛੱਲਾ ਹੈ, ਚਾਬੀਆਂ ਤਾਂ ਸਿਰਫ ਮੇਰੀ ਨਣਾਨ ਬਕੁਲਾ ਦੇ ਹੱਥ 'ਚ ਹਨ। ਜਦੋਂ ਬਕੁਲਾ ਮਰੇਗੀ ਤੇ ਮਰਨ ਤੋਂ ਬਾਅਦ ਚਾਬੀਆਂ ਮੇਰੇ ਹੱਥ ਆਉਣਗੀਆਂ ਤਾਂ ਕੀ ਹੋਵੇਗਾ। ਇਹ ਸਭ ਵੇਖ ਕੇ ਤੁਹਾਨੂੰ ਬਹੁਤ ਮਜ਼ਾ ਆਵੇਗਾ। ਸ਼ੋਅ ਬਾਰੇ ਗੱਲ ਕਰਦਿਆਂ ਜੇ. ਡੀ. ਮਜੀਠੀਆ ਨੇ  ਦੱਸਿਆ ਕਿ ਅਸਲ 'ਚ ਹੈਟਸ ਆਫ਼ ਪ੍ਰੋਡਕਸ਼ਨ ਲਈ 'ਬ' ਅੱਖ਼ਰ ਬਹੁਤ ਲੱਕੀ ਹੈ, ਇਸ ਕਾਰਨ ਸ਼ੋਅ ਦਾ ਨਾਂ 'ਬ' ਤੋਂ ਰੱਖਿਆ ਗਿਆ ਹੈ ਕਿਉਂਕਿ 'ਬਾ ਬਹੂ ਔਰ ਬੇਬੀ' ਨੂੰ ਵੀ ਲੋਕਾਂ ਨੇ ਬਹੁਤ ਸਲਾਹਿਆ ਸੀ ਤੇ 'ਬਕੁਲਾ ਬੂਆ ਕਾ ਭੂਤ' ਵੀ ਹਰ ਘਰ 'ਚ ਵੇਖਿਆ ਅਤੇ ਪਸੰਦ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News