Good News : ਮਾਲਿਨੀ ਕਪੂਰ ਦੇ ਘਰ ਆਇਆ ਨੰਨ੍ਹਾ ਫਰਿਸ਼ਤਾ

12/10/2017 4:13:00 PM

ਮੁੰਬਈ(ਬਿਊਰੋ)— ਅਦਾਕਾਰਾ ਮਾਲਿਨੀ ਕਪੂਰ ਨੇ ਆਪਣੀ ਪਹਿਲੀ ਸੰਤਾਨ ਦੇ ਰੂਪ ਵਿਚ ਇਕ ਬੇਟੇ ਨੂੰ ਜਨਮ ਦਿੱਤਾ ਹੈ। ਉਸਦਾ ਪਤੀ ਅਜੇ ਸ਼ਰਮਾ ਵੀ ਕਲਾਕਾਰ ਹੈ। ਦੇਰ ਨਾਲ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਬੀਤੇ ਮੰਗਲਵਾਰ ਨੂੰ ਮਾਤਾ-ਪਿਤਾ ਬਣੇ। ਮਾਲਿਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੈਂ ਖੁਸ਼ ਹਾਂ ਕਿ ਸਾਡਾ ਨੰਨ੍ਹਾ ਬੇਟਾ ਇਕ ਪਰਿਵਾਰ ਦੇ ਰੂਪ ਵਿਚ ਸਾਨੂੰ ਪੂਰਾ ਕਰਦਾ ਹੈ। ਮੇਰੇ ਲਈ ਇਹ ਇਕ ਸੰਯੋਗ ਵਾਲਾ ਪਲ ਹੈ। ਮੈਂ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੀ। ਮੈਨੂੰ ਲੱਗਦਾ ਹੈ ਕਿ ਕਿਸੇ ਔਰਤ ਲਈ ਮਾਂ ਬਣਨ ਤੋਂ ਵੱਡਾ ਸੁੱਖ ਕੋਈ ਨਹੀਂ ਹੋ ਸਕਦਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News