10 ਅਗਸਤ ਨੂੰ ਰਿਲੀਜ਼ ਹੋਵੇਗਾ ਬਲਰਾਜ ਦਾ ਗੀਤ ''ਰੱਬ ਵਰਗੀਆ''

8/7/2019 1:36:27 PM

ਜਲੰਧਰ (ਬਿਊਰੋ) — 'ਤਿੰਨ ਸਾਲਾਂ ਦਾ ਪਿਆਰ', 'ਜਾਨ ਤੇ ਬਣੀ', 'ਮੇਰੀ ਆਸ਼ਕੀ', 'ਇਸ਼ਕਬਾਜ਼ੀਆਂ' ਵਰਗੇ ਹਿੱਟ ਗੀਤਾਂ ਨਾਲ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਬਲਰਾਜ ਮੁੜ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਬਲਰਾਜ ਆਪਣਾ ਨਵਾਂ ਗੀਤ 'ਰੱਬ ਵਰਗੀਆ' ਲੈ ਕੇ ਆ ਰਹੇ ਹਨ, ਜੋ ਕਿ 10 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਬਲਰਾਜ ਨੇ ਆਪਣੇ ਆਫੀਸ਼ੀਅਲ ਫੇਸਬੁੱਕ ਅਕਾਊਂਟ 'ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਗੀਤ ਦੇ ਪੋਸਟਰ 'ਚ ਬਲਰਾਜ ਬੈਠੇ ਨਜ਼ਰ ਆ ਰਹੇ ਹਨ, ਜਦੋਂ ਕਿ ਗੀਤ ਦੀ ਮਾਡਲ ਇਕ ਪਾਸੇ ਗੁੰਮ-ਸੁੰਮ ਹੋਈ ਨਜ਼ਰ ਆ ਰਹੀ ਹੈ। 


ਦੱਸਣਯੋਗ ਹੈ ਕਿ ਬਲਰਾਜ ਦੇ ਗੀਤ 'ਰੱਬ ਵਰਗੀਆ' ਦੇ ਬੋਲ ਸਿੰਘਜੀਤ ਨੇ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਜੀ ਗੁਰੀ ਨੇ ਦਿੱਤਾ। ਬਲਰਾਜ ਦੇ ਇਸ ਗੀਤ 'ਚ ਫੀਚਰਿੰਗ ਅਮਨ ਸ਼ਰਮਾ, ਪ੍ਰਿਯੰਵਦਾ ਕਾਂਤ ਤੇ ਤਾਨੀਆ ਦੇਸਾਈ ਕਰਨਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News